ਸ੍ਰੀਨਗਰ, 4 ਅਕਤੂਬਰ
ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਦੋ ਫੌਜੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ, ‘ਸਵੇਰ ਸਮੇਂ, ਉੱਤਰ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤ੍ਰੇਹਗਾਮ ਇਲਾਕੇ ਵਿੱਚ ਕੰਟਰੋਲ ਰੇਖਾ ਨੇੜੇ ਗੂਗਲਦਾਰਾ ’ਚ ਗਸ਼ਤ ਕਰਦੇ ਸਮੇਂ ਬਾਰੂਦੀ ਸੁਰੰਗ ਦੀ ਲਪੇਟ ’ਚ ਆਉਣ ਕਾਰਨ ਫੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ।’ ਦੋਵਾਂ ਦੀ ਪਛਾਣ 19 ਸਿੱਖ ਦੇ ਹੌਲਦਾਰ ਤੇ ਨਾਇਕ ਵਜੋਂ ਹੋਈ ਹੈ। -ਪੀਟੀਆਈ