ਰਾਜੌਰੀ/ਜੰਮੂ:
ਅਤਿਵਾਦ ਵਿਰੋਧੀ ਅਪਰੇਸ਼ਨਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅਧਿਕਾਰੀਆਂ ਨੇ ਲੋਕਾਂ ਨੂੰ ਰਾਤ ਸਮੇਂ ਜੰਗਲੀ ਇਲਾਕਿਆਂ ’ਚ ਕਿਸੇ ਸ਼ਾਲ ਜਾਂ ਕੰਬਲ ਆਦਿ ਦੀ ਬੁੱਕਲ ਨਾ ਮਾਰ ਕੇ ਜਾਣ ਦੀ ਸਲਾਹ ਦਿੱਤੀ ਹੈ। ਇਹ ਸੇਧ ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਕੁਮਾਰ ਖਜੂਰੀਆ ਨੇ ਇੱਕ ਨੋਟਿਸ ’ਚ ਕਿਹਾ, ‘‘ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਸ਼ਾਲ ਜਾਂ ਕੰਬਲ ਦੀ ਬੁੱਕਲ ਮਾਰ ਕੇ ਰਾਤ ਨੂੰ 9 ਵਜੇ ਤੋਂ ਲੈ ਕੇ ਤੜਕੇ 4 ਵਜੇ ਦੌਰਾਨ ਜੰਗਲੀ ਇਲਾਕੇ ’ਚ ਨਹੀਂ ਘੁੰਮੇਗਾ।’’ -ਪੀਟੀਆਈ