ਝਾਰਖੰਡ:
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਵਿਧਾਨ ਸਭਾ ਹਲਕਾ ਗਾਂਧੇ ਦੀ ਜ਼ਿਮਨੀ ਚੋਣ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਦਿਲੀਪ ਕੁਮਾਰ ਵਰਮਾ ਤੋਂ 27,149 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ। ਇਹ ਸੀਟ ਜੇਐੱਮਐੱਮ ਦੇ ਵਿਧਾਇਕ ਸਰਫਰਾਜ਼ ਅਹਿਮਦ ਵੱਲੋਂ ਅਸਤੀਫ਼ਾ ਦੇਣ ਕਾਰਨ ਖਾਲੀ ਹੋ ਗਈ ਸੀ। ਕਲਪਨਾ ਸੋਰੇਨ ਨੇ ਜਿੱਤ ਮਗਰੋਂ ਕਿਹਾ, ‘ਮੈਂ ਲੋਕਾਂ ਵੱਲੋਂ ਦਿੱਤੇ ਸਮਰਥਨ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕਰਦੀ ਹਾਂ… ਮੈਂ ਦਿਸੋਮ ਗੁਰੂ ਸ਼ਿਬੂ ਸੋਰੇਨ ਜੀ, ਹੇਮੰਤ ਜੀ… ਦਾ ਵੀ ਧੰਨਵਾਦ ਕਰਦੀ ਹਾਂ… ਮੈਂ ਲੋਕਾਂ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ।’ -ਪੀਟੀਆਈ