ਨਵੀਂ ਦਿੱਲੀ, 24 ਜੂਨ
ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਦੋ ਮਹੀਨਿਆਂ ਤੱਕ ਚੱਲਣ ਵਾਲੀ ਪੇਚਸ਼ ਰੋਕੂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮਕਸਦ ਬੱਚਿਆਂ ਦੀਆਂ ਪੇਚਸ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਸਿਫ਼ਰ ਤੱਕ ਲਿਆਉਣਾ ਹੈ। ਇਸ ਤੋਂ ਪਹਿਲਾਂ ਚੱਲ ਰਹੀ ਦੋ ਹਫ਼ਤਿਆਂ ਦੀ ਪੇਚਸ਼ ਮੁਹਿੰਮ ਤਹਿਤ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਓਆਰਐੱਸ ਦਿੱਤਾ ਜਾਂਦਾ ਸੀ। ਦੋ ਮਹੀਨਿਆਂ ਦੀ ਤਾਜ਼ਾ ਪੇਚਸ ਰੋਕੂ ਮੁਹਿੰਮ ਤਹਿਤ ਬੱਚਿਆਂ ਨੂੰ ਦੋ ਓਆਰਐੱਸ ਪੈਕਟ ਦੇਣ ਤੋਂ ਇਲਾਵਾ ਜ਼ਿੰਕ ਦਾ ਪੈਕਟ ਵੀ ਦਿੱਤਾ ਜਾ ਰਿਹਾ ਹੈ।
ਨੱਢਾ ਨੇ ਕਿਹਾ, ‘‘ਦੋ ਮਹੀਨੇ ਲੰਮੀ ਚੱਲਣ ਵਾਲੀ ਪੇਚਸ਼ ਰੋਕੂ ਮੁਹਿੰਮ ਦਾ ਟੀਚਾ ਬੱਚਿਆਂ ਦੀਆਂ ਪੇਚਸ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਖ਼ਤਮ ਕਰਨ ਦੇ ਪੱਧਰ ’ਤੱਕ ਲਿਆਉਣਾ ਹੈ।’’ ਨੱਢਾ ਨੇ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਨਾਲ ਪੇਚਸ਼ ਕਾਰਨ ਹੋਣ ਵਾਲੀ ਬੱਚਿਆਂ ਦੀ ਮੌਤ ਦਰ ਘੱਟ ਕਰਨ ਵਿੱਚ ਮਦਦ ਮਿਲੀ ਹੈ। -ਪੀਟੀਆਈ