ਬੰਗਲੂਰੂ:
ਮੈਸੂਰ ਸ਼ਹਿਰੀ ਵਿਕਾਸ ਅਥਾਰਟੀ ਦੇ ਚੇਅਰਮੈਨ ਕੇ. ਮੈਰੀਗੌੜਾ ਨੇ ਮੁੱਖ ਮੰਤਰੀ ਸਿੱਧਾਰਮੱਈਆ ਦੀ ਪਤਨੀ ਪਾਰਵਤੀ ਬੀ.ਐੱਨ. ਨੂੰ ਸਾਈਟਾਂ ਅਲਾਟ ਕਰਨ ’ਚ ਕਥਿਤ ਬੇਨੇਮੀਆਂ ਕਾਰਨ ਉਠੇ ਵਿਵਾਦ ਦੌਰਾਨ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨੂੰ ਅਸਤੀਫ਼ਾ ਸੌਂਪਆ। ਸਿੱਧਾਰਮੱਈਆ ਦੇ ਕਰੀਬੀ ਮੈਰੀਗੌੜਾ ਨੇ ਕਿਹਾ, ‘‘ਮੈਂ ਮੁੱਖ ਮੰਤਰੀ ਦੇ ਨਿਰਦੇਸ਼ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਹਨ, ਇਸ ਕਰਕੇ ਮੈਂ ਅਸਤੀਫ਼ਾ ਦਿੱਤਾ ਹੈ। -ਪੀਟੀਆਈ