ਨਵੀਂ ਦਿੱਲੀ, 21 ਅਗਸਤ
ਕੇਂਦਰ ਸਰਕਾਰ ਵੱਲੋਂ ਨੌਕਰਸ਼ਾਹੀ ਵਿੱਚ ‘ਲੇਟਰਲ ਐਂਟਰੀ’ ਰਾਹੀਂ ਭਰਤੀ ਸਬੰਧੀ ਇਸ਼ਤਿਹਾਰ ਰੱਦ ਕਰਨ ਬਾਰੇ ਆਖਣ ਦੇ ਇੱਕ ਦਿਨ ਬਾਅਦ ਕਾਂਗਰਸ ਨੇ ਅੱਜ ਕਿਹਾ ਕਿ ਆਮ ਚੋਣਾਂ ਦੇ ਨਤੀਜਿਆਂ ਨੂੰ ਭਾਜਪਾ ਦੀ ਜਿੱਤ ਆਖਣ ਵਾਲਿਆਂ ਨੂੰ ਐੱਨਡੀਏ ਸਰਕਾਰ ਵੱਲੋਂ ਦੋ ਮਹੀਨਿਆਂ ਵਿੱਚ ਚੌਥੀ ਵਾਰ ‘ਕਦਮ ਪਿੱਛੇ ਖਿੱਚਣ ਲਈ ਮਜਬੂਰ’ ਹੋਣ ਮਗਰੋਂ ਲੋਕਾਂ ਦੇ ਫ਼ਤਵੇ ਦੇ ਅਸਲੀ ਅਰਥ ਸਮਝ ਆ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਲੋਕਾਂ ਨੇ ਆਪਣੀ ਵੋਟ ਦੀ ਤਾਕਤ ਨਾਲ ‘ਨਾਨ-ਬਾਇਓਲੌਜੀਕਲ ਪ੍ਰਧਾਨ ਮੰਤਰੀ’ ਨੂੰ ਰੋਕ ਦਿੱਤਾ ਹੈ। ਰਮੇਸ਼ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਉਹ ਵਿਅਕਤੀ ਜਿਹੜੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਭਾਜਪਾ ਦੀ ਜਿੱਤ ਦੱਸਦੇ ਉਨ੍ਹਾਂ ਨੂੰ ਹੁਣ ‘ਲੋਕ ਫ਼ਤਵੇ’ ਦਾ ਅਸਲੀ ਅਰਥ ਸਮਝ ਆ ਰਿਹਾ ਹੈ। ਆਈਏਐੱਸ ਦੀਆਂ ਅਸਾਮੀਆਂ ਲਈ ਲੇਟਰਲ ਐਂਟਰੀ ਦੀ ਤਜਵੀਜ਼ ਰੱਦ ਕਰਨਾ ਇਸ ਦੀ ਸੱਜਰੀ ਮਿਸਾਲ ਹੈ। ਵਿਰੋਧੀ ਧਿਰ ਵੱਲੋਂ ਸਖਤ ਆਲੋਚਨਾ ਅਤੇ ਪੂਰੇ ਦੇਸ਼ ਵੱਲੋਂ ਆਵਾਜ਼ ਬੁਲੰਦ ਕੀਤੇ ਜਾਣ ਕਾਰਨ ਤਿੰਨ ਦਿਨਾਂ ਦੇ ਅੰਦਰ ਹੀ ਸਰਕਾਰ ਨੂੰ ਨੌਕਰਸ਼ਾਹੀ ’ਚ ਆਪਣੇ ਚਹੇਤਿਆਂ ਨੂੰ ਭਰਤੀ ਦੀ ਯੋਜਨਾ ਤਿਆਗਣੀ ਪਈ ਹੈ।’’ -ਪੀਟੀਆਈ