ਨਵੀਂ ਦਿੱਲੀ, 5 ਜੂਨ
ਉੜੀਸਾ ’ਚ ਬੀਜੂ ਜਨਤਾ ਦਲ (ਬੀਜੇਡੀ) ਤੇ ਆਂਧਰਾ ਪ੍ਰਦੇਸ਼ ਵਿੱਚ ਵਾਈਐੱਸਆਰ ਕਾਂਗਰਸ ਪਾਰਟੀ ਦੀ ਹਾਰ ਦਾ ਮਜ਼ਾਕ ਉਡਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਭਾਜਪਾ ਦੀਆਂ ਇਹ ਦੋ ‘ਬੀ ਟੀਮਾਂ’ ਹੁਣ ‘ਬੀਤੀਆਂ ਟੀਮਾਂ’ ਬਣ ਗਈਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ, ‘‘ਉਨ੍ਹਾਂ ਵਰਗੀਆਂ ‘ਹਮ ਦੋ’ ’ਤੇ ਭਰੋਸਾ ਕਰਨ ਵਾਲੀਆਂ ਖੇਤਰੀ ਪਾਰਟੀਆਂ ਨਾਲ ਅਜਿਹਾ ਹੀ ਹੁੰਦਾ ਹੈ। ਇਨ੍ਹਾਂ ਨੂੰ ਬੀਤੇ ਦਿਨ ਨੈਤਿਕ ਤੇ ਸਿਆਸੀ ਰੂਪ ’ਚ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।’’ -ਪੀਟੀਆਈ