ਨਵੀਂ ਦਿੱਲੀ, 2 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਭਲਕੇ ਵੀਰਵਾਰ ਤੋਂ ਰਾਜਸਥਾਨ ਦਾ ਦੋ ਰੋਜ਼ਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਰਾਸ਼ਟਰਪਤੀ ਭਵਨ ਵੱਲੋਂ ਬਿਆਨ ’ਚ ਦੱਸਿਆ ਕਿਹਾ ਗਿਆ ਕਿ ਰਾਸ਼ਟਰਪਤੀ ਮੁਰਮੂ 3 ਅਕਤੂਬਰ ਨੂੰ ਉਦੈਪੁਰ ’ਚ ਮੋਹਨਲਾਲ ਸੁਖਾਦੀਆ ਯੂਨੀਵਰਸਿਟੀ ਵਿੱਚ 32ਵੀਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ। ਅੱਜ ਜਾਰੀ ਬਿਆਨ ਮੁਤਾਬਕ ਦਰੋਪਦੀ ਮੁਰਮੂ ਸ਼ੁੱਕਰਵਾਰ 4 ਅਕਤੂਬਰ ਨੂੰ ਪਰਜਾਪਤ ਬ੍ਰਹਮ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲੇ ਵੱਲੋਂ ਮਾਊਂਟ ਅਬੂ ਵਿੱਚ ‘ਸਵੱਛ ਤੇ ਸਿਹਤਮੰਦ ਸਮਾਜ ਲਈ ਅਧਿਆਤਮਿਕਤਾ’ ਵਿਸ਼ੇ ’ਤੇ ਕਰਵਾਏ ਜਾਣ ਵਾਲੇ ਆਲਮੀ ਸੰਮੇਲਨ ’ਚ ਹਿੱਸਾ ਲੈਣਗੇ। ਇਸੇ ਦਿਨ ਹੀ ਉਹ ਰਾਜਸਥਾਨ ਸਰਕਾਰ ਵੱਲੋਂ ਬੰਸਵਾੜਾ ਦੇ ਮੰਗਰਹ ਧਾਮ ’ਚ ਕਰਵਾਏ ਜਾਣ ਵਾਲੇ ਆਦਿ ਗੌਰਵ ਸਨਮਾਨ ਸਮਾਗਮ ’ਚ ਵੀ ਹਾਜ਼ਰੀ ਲਵਾਉਣਗੇ। -ਪੀਟੀਆਈ