ਨਵੀਂ ਦਿੱਲੀ, 16 ਅਕਤੂਬਰ
ਕੇਂਦਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ 21 ਦਿਨਾਂ ਦੇ ਅੰਦਰ-ਅੰਦਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ਵਿੱਚ ਕਿਹਾ ਗਿਆ ਕਿ ਅਜਿਹੇ ਮਾਮਲਿਆਂ ਜਿਨ੍ਹਾਂ ’ਚ ਸ਼ਿਕਾਇਤਾਂ ਦੇ ਨਿਬੇੜੇ ਲਈ ਵੱਧ ਸਮੇਂ ਦੀ ਲੋੜ ਹੈ, ਵਾਸਤੇ ਇੱਕ ਅੰਤਰਿਮ ਜਵਾਬ ਦਿੱਤਾ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਸਬੰਧੀ ਪ੍ਰਣਾਲੀ ਜਿਵੇਂ ਕੇਂਦਰੀ ਪੈਨਸ਼ਨ ਸ਼ਿਕਾਇਤ ਨਿਬੇੜਾ ਤੇ ਨਿਗਰਾਨੀ ਪ੍ਰਣਾਲੀ (ਸੀਪੀਈਐੱਨਜੀਆਰਏਐੱਮਐੱਸ) ਪੋਰਟਲ ਦੀ ਨਜ਼ਰਸਾਨੀ ਮਗਰੋਂ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪਰਸੋਨਲ ਮੰਤਰਾਲੇ ਨੇ ਕਿਹਾ ਕਿ ਸ਼ਿਕਾਇਤ ਦਾ ਹੱਲ ‘‘ਪੂਰੀ ਤਰ੍ਹਾਂ ਸਰਕਾਰੀ ਨਜ਼ਰੀਏ’ ਤਹਿਤ ਕੀਤਾ ਜਾਵੇਗਾ। -ਪੀਟੀਆਈ