ਨਵੀਂ ਦਿੱਲੀ:
ਭਾਰਤ ਨੇ ਅੱਜ ਆਪਣੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਦੂਜੇ ਗੇੜ ਦਾ ਸਫਲ ਪ੍ਰੀਖਣ ਕੀਤਾ। ਇਸ ਦੌਰਾਨ 5,000 ਕਿਲੋਮੀਟਰ ਦੂਰ ਤੱਕ ਮਾਰ ਕਰਨ ਵਾਲੀਆਂ ਦੁਸ਼ਮਣ ਦੀਆਂ ਮਿਜ਼ਾਈਲਾਂ ਤੋਂ ਬਚਾਅ ਲਈ ਦੇਸ਼ ਵਿੱਚ ਹੀ ਵਿਕਸਤ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਮਿਜ਼ਾਈਲ ਦਾ ਪ੍ਰੀਖਣ ਉਡੀਸਾ ਦੇ ਚਾਂਦੀਪੁਰ ਸਥਿਤ ਇੰਟੈਗ੍ਰੇਟਿਡ ਪ੍ਰੀਖਣ ਰੇਂਜ (ਆਈਟੀਆਰ) ਵਿੱਚ ਕੀਤਾ ਗਿਆ। -ਪੀਟੀਆਈ