ਲਖਨਊ:
ਚੋਣ ਕਮਿਸ਼ਨ ਨੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਨੂੰ ਨਵਾਂ ਚੋਣ ਨਿਸ਼ਾਨ ‘ਚਾਬੀ’ ਅਲਾਟ ਕੀਤਾ ਹੈ। ਪਾਰਟੀ ਦੇ ਕੌਮੀ ਤਰਜਮਾਨ ਅਰੁਣ ਰਾਜਭਰ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਕਰੀਬ ਇਕ ਮਹੀਨੇ ਪਹਿਲਾਂ ਚੋਣ ਨਿਸ਼ਾਨ ਬਦਲਣ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਪਾਰਟੀ ਨੂੰ ਨਵਾਂ ਚੋਣ ਨਿਸ਼ਾਨ ‘ਚਾਬੀ’ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਾਰਟੀ ਕੋਲ ‘ਸੋਟੀ’ ਚੋਣ ਨਿਸ਼ਾਨ ਸੀ। ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਨਵੇਂ ਚੋਣ ਨਿਸ਼ਾਨ ਬਾਰੇ ਸੂਚਿਤ ਕਰ ਦਿੱਤਾ ਹੈ। -ਪੀਟੀਆਈ