ਨਵੀਂ ਦਿੱਲੀ, 18 ਜੁਲਾਈ
ਚੋਣ ਕਮਿਸ਼ਨ ਨੇ ਅੱਜ ਸ਼ਿਵ ਸੈਨਾ (ਬਾਲਾਸਾਹਿਬ ਠਾਕਰੇ) ਨੂੰ ਆਮ ਲੋਕਾਂ ਤੋਂ ਚੰਦਾ ਲੈਣ ਦੀ ਆਗਿਆ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਕਮਿਸ਼ਨ ਨੇ ਐੱਨਸੀਪੀ-ਸ਼ਰਦ ਪਵਾਰ ਦੀ ਵੀ ਅਜਿਹੀ ਮੰਗ ਮਨਜ਼ੂਰ ਕਰ ਲਈ ਸੀ। ਕਮਿਸ਼ਨ ਨੇ ਅੱਜ ਜਾਰੀ ਇੱਕ ਪੱਤਰ ’ਚ ਕਿਹਾ ਕਿ ਚੋਣ ਅਥਾਰਟੀ ਪਾਰਟੀ ਨੂੰ ਲੋਕ ਨੁਮਾਇੰਦਾ ਐਕਟ ਦੀਆਂ ਤਜਵੀਜ਼ਾਂ ਮੁਤਾਬਕ ‘ਸਰਕਾਰੀ ਕੰਪਨੀ ਤੋਂ ਬਿਨਾਂ ਕਿਸੇ ਵੀ ਕੰਪਨੀ ਜਾਂ ਵਿਅਕਤੀ ਵੱਲੋਂ ਸਵੈ-ਇੱਛਾ ਨਾਲ ਦਿੱਤੀ ਕੋਈ ਵੀ ਰਾਸ਼ੀ ਸਵੀਕਾਰ ਕਰਨ’ ਲਈ ਅਧਿਕਾਰਤ ਕਰਦੀ ਹੈ। ਪਾਰਟੀ ਨੇ ਕਮਿਸ਼ਨ ਨੂੰ ਜਨਤਾ ਤੋਂ ਸਵੈ-ਇੱਛਕ ਯੋਗਦਾਨ ਸਵੀਕਾਰਨ ਦੇ ਮਨੋਰਥ ਤੋਂ ਪਾਰਟੀ ਦੀ ਸਥਿਤੀ ਨੂੰ ਦਰਜ ਕਰਨ ਵਾਲ ਇੱਕ ਪੱਤਰ ਜਾਂ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ਮੰਗ ਲਈ ਸੈਨਾ (ਯੂਬੀਟੀ) ਦੇ ਜਨਰਲ ਸਕੱਤਰ ਸੁਭਾਸ਼ ਦੇਸਾਈ ਦੀ ਅਗਵਾਈ ਹੇਠ ਪਾਰਟੀ ਦੇ ਇੱਕ ਵਫ਼ਦ ਨੇ ਅੱਜ ਕਮਿਸ਼ਨ ਨਾਲ ਮੁਲਾਕਾਤ ਵੀ ਕੀਤੀ। -ਪੀਟੀਆਈ