ਬੰਗਲੂਰੂ:
ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪਰਿਵਾਰ ਵੱਲੋਂ ਚਲਾਏ ਜਾਂਦੇ ਟਰੱਸਟ ਲਈ ਕਥਿਤ ਤੌਰ ’ਤੇ ਅਲਾਟ ਜ਼ਮੀਨ ਦੇ ਮਾਮਲੇ ’ਚ ਕਾਂਗਰਸ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਭਾਜਪਾ ਨੇ ਇਸ ਮਾਮਲੇ ’ਤੇ ਕੈਬਨਿਟ ਮੰਤਰੀ ਅਤੇ ਖੜਗੇ ਦੇ ਪੁੱਤਰ ਪ੍ਰਿਆਂਕ ਖੜਗੇ ਤੋਂ ਅਸਤੀਫ਼ਾ ਮੰਗਿਆ ਹੈ। ਪ੍ਰਿਆਂਕ ਨੇ ਕਿਹਾ ਕਿ ਰਾਜਪਾਲ ਕਾਂਗਰਸ ਆਗੂਆਂ ਖ਼ਿਲਾਫ਼ ਸ਼ਿਕਾਇਤਾਂ ’ਤੇ ਤੇਜ਼ੀ ਨਾਲ ਕਾਰਵਾਈ ਕਰ ਰਹੇ ਹਨ, ਜਦਕਿ ਭਾਜਪਾ ਤੇ ਜਨਤਾ ਦਲ (ਐੱਸ) ਦੇ ਆਗੂਆਂ ਖ਼ਿਲਾਫ਼ ਉਹ ਕੱਛੂਕੁੰਮੇ ਦੀ ਚਾਲ ਨਾਲ ਅੱਗੇ ਵਧ ਰਹੇ ਹਨ। ਕਰਨਾਟਕ ਵਿਧਾਨ ਪਰਿਸ਼ਦ ਦੇ ਆਗੂ ਸੀਟੀ ਨਾਰਾਇਣਸਵਾਮੀ ਨੇ ਅਲਾਟਮੈਂਟ ’ਚ ਗੜਬੜੀ ਦੇ ਮੁੱਦੇ ’ਤੇ 27 ਅਗਸਤ ਨੂੰ ਰਾਜਪਾਲ ਨੂੰ ਪਟੀਸ਼ਨ ਭੇਜ ਕੇ ਪ੍ਰਿਆਂਕ ਖੜਗੇ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ