ਪ੍ਰਯਾਗਰਾਜ, 25 ਸਤੰਬਰ
ਅਲਾਹਾਬਾਦ ਹਾਈ ਕੋਰਟ ਮਥੁਰਾ ਸਥਿਤ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਵਿਵਾਦ ਸਬੰਧੀ ਮਾਮਲੇ ਦੀ ਅਗਵਾਈ ਸੁਣਵਾਈ 30 ਸਤੰਬਰ ਨੂੰ ਕਰੇਗੀ। ਅੱਜ ਜਦੋਂ ਇਸ ਮਾਮਲੇ ਸਬੰਧੀ ਸੁਣਵਾਈ ਸ਼ੁਰੂ ਹੋਈ ਤਾਂ ਅਦਾਲਤ ਨੂੰ ਦੱਸਿਆ ਗਿਆ ਕਿ ਹਿੰਦੂ ਧਿਰ ਵੱਲੋਂ ਕੁੱਝ ਮੁਕੱਦਮਿਆਂ ਵਿੱਚ ਸੋਧ ਦੀ ਇਜਾਜ਼ਤ ਮੰਗੀ ਗਈ ਹੈ, ਜਦੋਂਕਿ ਕੁੱਝ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਦੀ ਅੱਜ ਸੁਣਵਾਈ ਹੋਣ ਸਬੰਧੀ ਅਗਾਊਂ ਸੂਚਨਾ ਨਹੀਂ ਮਿਲ ਸਕੀ ਸੀ। -ਪੀਟੀਆਈ