ਨਵੀਂ ਦਿੱਲੀ/ਮੁੰਬਈ:
ਭਾਰਤੀ ਏਅਰਲਾਈਨਾਂ ਦੀਆਂ 25 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਇੰਡੀਗੋ ਦੇ ਤਰਜਮਾਨ ਨੇ ਕਿਹਾ ਕਿ ਕੋਜ਼ੀਕੋਡ ਤੋਂ ਦਮਾਮ ਜਾ ਰਹੀ ਉਡਾਣ 6ਈ 87 ਸਮੇਤ ਉਸ ਦੀਆਂ ਕੁੱਲ 7 ਉਡਾਣਾਂ ਨੂੰ ਸੁਰੱਖਿਆ ਅਲਰਟ ਮਿਲਿਆ ਹੈ। -ਪੀਟੀਆਈ