ਨਵੀਂ ਦਿੱਲੀ, 11 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਜ਼ਾਦੀ ਘੁਲਾਟੀਏ ਅਚਾਰੀਆ ਜੇਬੀ ਕ੍ਰਿਪਲਾਨੀ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਕ੍ਰਿਪਲਾਨੀ ਤੇ ਆਜ਼ਾਦ ਦੋਵੇਂ ਦੀ ਕਾਂਗਰਸ ਦੇ ਪ੍ਰਧਾਨ ਰਹੇ ਹਨ। ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ, ‘ਅਚਾਰੀਆ ਕ੍ਰਿਪਲਾਨੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਯਾਦ ਕਰ ਰਿਹਾ ਹਾਂ। ਉਹ ਭਾਰਤ ਦੇ ਇੱਕ ਮਹਾਨ ਆਜ਼ਾਦੀ ਘੁਲਾਟੀਏ ਅਤੇ ਨਾਲ ਹੀ ਸਮਝਦਾਰੀ, ਅਖੰਡਤਾ ਤੇ ਹੌਸਲੇ ਦੇ ਪ੍ਰਤੀਕ ਸਨ। ਉਹ ਜਮਹੂਰੀ ਕਦਰਾਂ-ਕੀਮਤਾਂ ਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਪ੍ਰਤੀ ਡੂੰਘਾਈ ਨਾਲ ਜੁੜੇ ਹੋਏ ਸਨ।’ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਯਾਦ ਕਰਦਿਆਂ ਮੋਦੀ ਨੇ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਨੂੰ ਗੰਭੀਰ ਵਿਚਾਰਕ ਤੇ ਉੱਘੇ ਲੇਖਕ ਦੱਸਿਆ। ਉਨ੍ਹਾਂ ਕਿਹਾ ਕਿ ਆਜ਼ਾਦ ਨੂੰ ਗਿਆਨ ਦੇ ਪ੍ਰਤੀਕ ਤੇ ਆਜ਼ਾਦੀ ਸੰਘਰਸ਼ ’ਚ ਭੂਮਿਕਾ ਲਈ ਯਾਦ ਕੀਤਾ ਜਾਂਦਾ ਹੈ। -ਪੀਟੀਆਈ