ਟ੍ਰਿਬਿਊਨ ਨਿਊਜ਼ ਸਰਵਿਸ
ਪੰਚਕੂਲਾ, 8 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਵਾਦਗ੍ਰਸਤ ‘ਡਾਂਗਾਂ ਚੁੱਕੋ’ ਬਿਆਨ ਨੂੰ ਹਰ ਪਾਸੇ ਤੋਂ ਆਲੋਚਨਾ ਬਾਅਦ ਵਾਪਸ ਲੈ ਲਿਆ ਹੈ।
ਅੱਜ ਨਵਰਾਤਰੇ ਦੇ ਦੂਜੇ ਦਿਨ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਆਏ ਸ੍ਰੀ ਖੱਟਰ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਮੈਲ ਨਹੀਂ ਤੇ ਉਨ੍ਹਾਂ ਬਿਆਨ ਸਿਰਫ ਤੇ ਸਿਰਫ਼ ਸਵੈ-ਰੱਖਿਆ ਸਬੰਧੀ ਸੀ। ਉਨ੍ਹਾਂ ਕਿਹਾ,‘ ਮੇਰੇ ਬਿਆਨ ਤੋਂ ਨਾਰਾਜ਼ ਤੇ ਦੁਖੀ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਆਪਣਾ ਬਿਆਨ ਵਾਪਸ ਲੈ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਹਰਿਆਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਅਜਿਹੀ ਸਥਿਤੀ ਪੈਦਾ ਹੋਵੇ ਜਿਸ ਨਾਲ ਸ਼ਾਂਤੀ ਭੰਗ ਹੋ ਹੋਵੇ। ਸਾਰਿਆਂ ਨੂੰ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੀ ਖੁੱਲ੍ਹ ਹੈ।’