ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਸਤੰਬਰ
ਹੜ੍ਹਾਂ ਕਾਰਨ ਹੋਏ ਖ਼ਰਾਬੇ ਦਾ ਮੁਆਵਜ਼ਾ ਯਕੀਨੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀਆਂ ਰਿਹਾਇਸ਼ਾਂ ਮੂਹਰੇ ਅੱਜ ਦੂਜੇ ਦਿਨ ਵੀ ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਡਾ. ਬਲਵੀਰ ਸਿੰਘ ਦੇ ਘਰ ਅੱਗੇ ਮੋਰਚਾ ਸੰਭਾਲਿਆ ਹੋਇਆ ਹੈ, ਜਿਸ ਦੌਰਾਨ ਜਗਮੇਲ ਸਿੰਘ ਸੂਧੇਵਾਲ, ਕਰਨੈਲ ਸਿੰਘ, ਰਾਮ ਸਿੰਘ ਗੁਰਬਚਨ ਸਿੰਘ, ਸਰਬਜੀਤ ਸਿੰਘ, ਬੰਤ ਸਿੰਘ, ਸੁਰਜੀਤ ਸਿੰਘ ਤੇ ਪਰਗਟ ਸਿੰਘ ਸ਼ਾਮਲ ਹਨ, ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਲੱਗੇ ਧਰਨੇ ਵਿੱਚ ਸਤਨਾਮ ਬਹਿਰੂ, ਗੁਰਮੀਤ ਦਿੱਤੂਪੁਰ, ਕੁਲਵੰਤ ਮੌਲਵੀਵਾਲਾ ਤੇ ਬੂਟਾ ਸਿੰਘ ਸ਼ਾਦੀਪੁਰ ਸ਼ਾਮਲ ਹਨ।