ਮਾਂ ਨੂੰ ਸਲਾਮ
28 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਮਿਡਲ ‘ਧੀ ਦਾ ਵਿਸ਼ਵਾਸ’ (ਲੇਖਕ ਅੰਜੂਜੀਤ) ਪੜਿ੍ਹਆ। ਇਸ ਮਾਂ ਦੀ ਸੋਚ ਨੂੰ ਿਦਲੋਂ ਸਲਾਮ ਹੈ ਜੋ ਆਪਣੀ ਧੀ ਦੀ ਤਰਕਸ਼ੀਲ ਸੋਚ ਦੀ ਹਾਣੀ ਬਣੀ। ਬੱਚਿਆਂ ਉੱਤੇ ਧਰਮ ਤੇ ਰੱਬ ਬਾਰੇ ਕੁਝ ਵੀ ਥੋਪਣ ਤੋਂ ਪਹਿਲਾਂ ਉਨ੍ਹਾਂ ਨੂੰ ਆਪ ਪੜ੍ਹਨ ਤੇ ਸਮਝਣ ਦਾ ਮੌਕਾ ਦੇਣਾ ਚਾਹੀਦਾ ਹੈ। ਰੱਬ ਨੂੰ ਮੰਨਣ ਜਾਂ ਨਾ ਮੰਨਣ ਦਾ ਫੈ਼ਸਲਾ ਉਨ੍ਹਾਂ ਦਾ ਆਪਣਾ ਹੋਵੇ। ਇਉਂ ਅੰਧ-ਵਿਸ਼ਵਾਸ ਘਟੇਗਾ।
ਅਮਨਦੀਪ ਕੌਰ, ਬਠਿੰਡਾ
ਕਿਸਾਨਾਂ ਦਾ ਇਮਤਿਹਾਨ
ਪਹਿਲੀ ਜੁਲਾਈ ਨੂੰ ਪਹਿਲੇ ਸਫ਼ੇ ਉੱਤੇ ਕਿਸਾਨਾਂ ਤੇ ਭਾਜਪਾ ਵਰਕਰਾਂ ਦੀ ਤਕਰਾਰ ਬਾਰੇ ਪੜਿ੍ਹਆ ਤਾਂ ਪਤਾ ਲੱਗਿਆ, ਭਾਜਪਾ ਵਰਕਰਾਂ ਵੱਲੋਂ ਅੰਦੋਲਨ ਦੀ ਮੁੱਖ ਸਟੇਜ ਕੋਲ ਜਾ ਕੇ ਭੜਕਾਊ ਨਾਅਰੇਬਾਜ਼ੀ ਕਾਰਨ ਇਹ ਸਭ ਵਾਪਰਿਆ। ਆਖਿ਼ਰਕਾਰ ਕਿਉਂ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ? ਇਤਿਹਾਸ ਗਵਾਹ ਹੈ ਿਕ ਉਹ ਸਲਤਨਤਾਂ ਬਹੁਤਾ ਚਿਰ ਟਿਕ ਨਹੀਂ ਸਕੀਆਂ ਜਿੱਥੇ ਕਿਰਤੀ ਕਿਸਾਨ ਨਿਰਾਸ਼ ਹੋਣ।
ਹਰਪ੍ਰੀਤ ਪੁਰੀ, ਸਰਹਿੰਦ (ਫ਼ਤਹਿਗੜ੍ਹ ਸਾਹਿਬ)
(2)
ਦਿੱਲੀ ਸਰਹੱਦ ’ਤੇ ਕਿਸਾਨਾਂ ਨੂੰ ਦੇਖਦਿਆਂ ਪੂਰੇ ਸੱਤ ਮਹੀਨਿਆਂ ਬਾਅਦ ਵੀ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਇਸੇ ਤਰ੍ਹਾਂ ਦਾ ਵਤੀਰਾ ਪੰਜਾਬ ਸਰਕਾਰ ਦਾ ਹੈ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਘੂਕ ਸੁੱਤੀ ਪਈ ਹੈ। ਪੰਜਾਬ ਦੇ ਬੇਰੁਜ਼ਗਾਰਾਂ ਦੇ ਧਰਨਿਆਂ ਸਮੇਂ ਸਰਕਾਰੀ ਤੰਤਰ ਲਾਠੀਆਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਧਰਨਾਕਾਰੀਆਂ ਦੀ ਸੇਵਾ ਕਰ ਰਿਹਾ ਹੈ। 100 ਦਿਨਾਂ ਤੋਂ ਟਾਵਰ ’ਤੇ ਚੜਿ੍ਹਆ ਸੁਰਿੰਦਰਪਾਲ ਅਜੇ ਤੱਕ ਸਰਕਾਰ ਦੇ ਨਜ਼ਰੀਂ ਨਹੀਂ ਪਿਆ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਕਿਸਾਨ ਅੰਦੋਲਨ ਅਤੇ ਨੋਮ ਚੌਮਸਕੀ
30 ਜੂਨ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਨੇ ਆਪਣੇ ਲੇਖ ‘ਪੱਛਮ ਦਾ ਬਾਬਾ ਬੋਲਿਆ’ ਵਿਚ ਅਮਰੀਕੀ ਵਿਦਵਾਨ ਨੋਮ ਚੌਮਸਕੀ ਦੇ ਵਿਚਾਰ ਦੱਸੇ ਹਨ ਜੋ ਉਸ ਨੇ ਭਾਰਤੀ ਕਿਸਾਨ ਅੰਦੋਲਨ ਦੇ ਹੱਕ ਵਿਚ ਕਹੇ ਹਨ। ਉਸ ਨੇ ਕਿਸਾਨਾਂ ਦੇ ਜੇਰੇ ਅਤੇ ਸਬਰ ਨੂੰ ਸਲਾਮ ਆਖੀ ਹੈ ਤੇ ਇਹ ਵੀ ਕਿਹਾ ਕਿ ਸਾਰੀ ਦੁਨੀਆ ਨੂੰ ਅਜਿਹੇ ਤਰੀਕੇ ਨਾਲ ਚੱਲਣ ਦੀ ਜ਼ਰੂਰੀ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਓਹਲੇ ਖੜ੍ਹਾ ਸੱਚ
30 ਜੂਨ ਦੇ ਸਫ਼ਾ 3 ’ਤੇ ਚਰਨਜੀਤ ਭੁੱਲਰ ਦਾ ਖ਼ਬਰਨੁਮਾ ਲੇਖ ‘ਮੁਫ਼ਤ ਬਿਜਲੀ ਦੇ ਜਾਲ ’ਚ ਫਸਿਆ ਪੰਜਾਬ’ ਓਹਲੇ ਖੜ੍ਹੇ ਸੱਚ ਦੇ ਦਰਸ਼ਨ ਕਰਾ ਗਿਆ। ਇਹ ਗੱਲ ਸਹੀ ਹੈ ਕਿ ਲੋਕ ਮੁਫ਼ਤ ਨਹੀਂ, ਸਸਤੀ ਬਿਜਲੀ ਦੀ ਭਾਲ ਵਿਚ ਹਨ; ਵੈਸੇ ਵੇਖਿਆ ਜਾਵੇ ਤਾਂ ‘ਇਕ ਧਿਰ’ ਦੀ ਵਧੀ ਸਰਗਰਮੀ ਤੋਂ ਬਾਅਦ ਅਜਿਹੇ ਲੇਖਾਂ-ਖ਼ਬਰਾਂ ਦਾ ਹੜ੍ਹ ਆ ਜਾਂਦਾ ਹੈ, ਜਿਵੇਂ ਬਾਘਾਪੁਰਾਣਾ ਰੈਲੀ ਪਿੱਛੋਂ ਹੋਇਆ ਸੀ।
ਰਾਵਿੰਦਰ ਫਫੜੇ, ਈਮੇਲ
ਮਨੁੱਖੀ ਸੁਭਾਅ
ਹੀਰਾ ਸਿੰਘ ਭੂਪਾਲ ਨੇ ਆਪਣੇ ਲੇਖ ‘ਕਰੋਨਾ ਮਹਾਮਾਰੀ: ਆਪਣਿਆਂ ਦੀ ਆਪਣਿਆਂ ਤੋਂ ਦੂਰੀ’ ਵਿਚ ਮਨੁੱਖੀ ਸੁਭਾਅ, ਸਕਾਰਾਤਮਕਤਾ ਅਤੇ ਸਵਾਰਥ ਬਾਰੇ ਲਿਖਿਆ ਹੈ। ਲੇਖਕ ਦਾ ਇਹ ਦੱਸਣਾ ਸਹੀ ਹੈ ਕਿ ਗ੍ਰਹਿਣ ਕੀਤਾ ਸਵਾਰਥੀ ਸੁਭਾਅ ਵਧ ਰਿਹਾ ਹੈ ਜੋ ਬੰਦੇ ਦੀ ਸਕਾਰਾਤਮਕਤਾ ਨੂੰ ਖ਼ਤਮ ਕਰਦਾ ਹੈ। ਲੇਖਕ ਆਮ ਭਾਸ਼ਾ ਵਿਚ ਆਧੁਿਨਕ ਜੀਵ-ਵਿਗਿਆਨਕ ਤਕਨੀਕਾਂ ਦੀ ਵਰਤੋਂ ਬਾਰੇ ਦੱਸਦਾ ਹੈ। ਸੰਸਾਰ ਵਿਆਪੀ ਤਣਾਅ ਅਤੇ ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਇਕੱਲਤਾ ਅਤੇ ਸਵਾਰਥ ਹੈ। ਇਕਜੁੱਟਤਾ, ਆਪਸੀ ਸਬੰਧ ਅਤੇ ਨਿਰਸਵਾਰਥ ਭਾਵਨਾ ਹੀ ਮੁਸ਼ਕਿਲ ਸਮੇਂ ’ਚ ਸਾਡੀ ਸਹਾਇਤਾ ਕਰ ਸਕਦੀ ਹੈ। ਇਹ ਗੁਣ ਨਿੱਜੀ ਤਣਾਅ ਵੀ ਘਟਾਉਂਦੇ ਹਨ।
ਡਾ. ਸੰਦੀਪ ਸਿੰਘ, ਬਠਿੰਡਾ
ਫੋਕੀ ਸ਼ੋਹਰਤ
28 ਜੂਨ ਦਾ ਸੰਪਾਦਕੀ ‘ਸਮਾਜਿਕ ਹਿੰਸਾ’ ਸਮਾਜ ਦੀ ਫੋਕੀ ਸ਼ੋਹਰਤ ਕਾਰਨ ਰਿਸ਼ਤਿਆਂ ਦੇ ਤਾਰ-ਤਾਰ ਹੋਣ ਨੂੰ ਦਰਸਾਉਂਦੀ ਹੈ। ਜਾਤਾਂ-ਪਾਤਾਂ ’ਚ ਵੰਡਿਆ ਸਮਾਜ ਕਈ ਰਿਸ਼ਤਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦਾ ਹੈ ਜਾਂ ਕਈ ਰਿਸ਼ਤੇ ਬਣਨ ਤੋਂ ਬਾਅਦ ਜ਼ਬਰਦਸਤੀ ਖ਼ਤਮ ਕਰ ਦਿੱਤੇ ਜਾਂਦੇ ਹਨ। ਸੌੜੀ ਸੋਚ ਅਤੇ ਫੋਕੀ ਅਣਖ ਕਾਰਨ ਆਪਣੀ ਹੀ ਸੰਤਾਨ ਨੂੰ ਮਾਰਨਾ ਕਿੰਨੀ ਕੁ ਸ਼ਾਬਾਸ਼ੀ ਦਾ ਕੰਮ ਹੈ? ਜਾਤ ਪਾਤ ਸਮਾਜ ਨੂੰ ਵੰਡਦੀ ਹੈ, ਪ੍ਰੇਮ ਸਮਾਜ ਨੂੰ ਜੋੜਦਾ ਹੈ; ਸਮਾਜ ਨੂੰ ਜੋੜ ਕੇ ਹੀ ਮੁਲਕ ਖੁਸ਼ਹਾਲ ਹੋ ਸਕਦਾ ਹੈ। ਹੁਣ ਚੋਣ ਅਸੀਂ ਕਰਨੀ ਹੈ। ਇਸ ਚੋਣ ਲਈ ਸਾਨੂੰ ਕੁਝ ਹਿੰਮਤ ਵੀ ਦਿਖਾਉਣੀ ਪਵੇਗੀ।
ਹਰਵਿੰਦਰ ਕੌਰ, ਜੰਗਪੁਰਾ (ਮੁਹਾਲੀ)
ਮੁਹੱਬਤ ਬਨਾਮ ਧਰਮ
ਕਸ਼ਮੀਰ ਤੋਂ ਦਿੱਲੀ ਆਈ ਸਿੱਖ ਕੁੜੀ ਬਾਰੇ ਖ਼ਬਰਾਂ ਪੜ੍ਹੀਆਂ। ਸਿਆਣੇ ਕਹਿੰਦੇ ਹਨ ਕਿ ਪਤੀ-ਪਤਨੀ ਵਿਚਕਾਰ ਰੱਬ ਵੀ ਨਹੀਂ ਆ ਸਕਦਾ ਤੇ ਮੁਹੱਬਤ ਤਾਂ ਪਤੀ- ਪਤਨੀ ਤੋਂ ਵੀ ਉੱਤੇ ਦਾ ਮਾਮਲਾ ਹੈ। ਸਦੀਆਂ ਤੋਂ ਇਵੇਂ ਹੀ ਚਲ ਰਿਹਾ ਹੈ ਪਰ ਮੇਰੇ ਖਿ਼ਆਲ ਮੁਤਾਬਕ ਅਜਿਹੇ ਜੋੜਿਆਂ ਨੂੰ ਪੰਜਵਾਂ ਧਰਮ ਬਣਾ ਲੈਣਾ ਚਾਹੀਦਾ ਹੈ। ਹਰ ਸ਼ਹਿਰ ਵਿਚ ਅਜਿਹੀ ਕਲੋਨੀ ਹੋਵੇ ਜਿਸ ਵਿਚ ਅਜਿਹੇ ਜੋੜੇ ਰਹਿ ਸਕਣ। ਉੱਥੇ ਕੋਈ ਧਾਰਮਿਕ ਸਥਾਨ ਨਾ ਬਣਾਇਆ ਜਾਵੇ। ਉਹ ਲੋਕ ਆਪੋ-ਆਪਣੇ ਘਰ ਵਿਚ ਿਕਸੇ ਵੀ ਧਰਮ ਨੂੰ ਮੰਨੀ ਜਾਣ, ਬਾਹਰੋਂ ਕਿਸੇ ਬੰਦੇ ਨੂੰ ਪੂਜਾ ਲਈ ਨਾ ਬੁਲਾਉਣ ਕਿਉਂਿਕ ਸਹੀ ਮਾਇਨਿਆਂ ਵਿਚ ਮੁਹੱਬਤ ਨੂੰ ਰੱਬ ਦੀ ਇਬਾਦਤ ਮੰਨਿਆ ਜਾਂਦਾ ਹੈ ਅਤੇ ਹੋਰ ਕਿਸੇ ਦੇ ਓਟ ਆਸਰੇ ਦੀ ਲੋੜ ਨਹੀਂ ਮੰਨੀ ਜਾਂਦੀ। ਜੇਕਰ ਉਹ ਸਹੀ ਮਾਇਨਿਆਂ ਵਿਚ ਇਕ-ਦੂਜੇ ਨੂੰ ਮੁਹੱਬਤ ਕਰਦੇ ਹਨ ਤਾਂ ਦੋਵੇਂ ਹੀ ਆਪੋ-ਆਪਣੇ ਜਾਤ-ਧਰਮ ਨੂੰ ਖਾਰਜ ਕਰ ਦੇਣ ਪਰ ਜੇਕਰ ਜ਼ਿੰਦਗੀ ਵਿਚ ਿਕਤੇ ਅਜਿਹੀ ਮੁਸੀਬਤ ਆ ਹੀ ਜਾਵੇ ਕਿ ਰੱਬ ਦੇ ਆਸਰੇ ਦੀ ਲੋੜ ਪੈ ਜਾਵੇ ਤਾਂ ਆਪਣੇ ਅੰਦਰਲੇ ਰੱਬ ਨੂੰ ਹੀ ਧਿਆਉਣ। ਦਿਲ ਦਰਿਆ ਸਮੁੰਦਰੋਂ ਡੂੰਘੇ ਹਨ। ਇਸ ਵਿਚ ਕੋਈ ਸ਼ੈਅ ਸਾਡੀ ਮਰਜ਼ੀ ਦੇ ਖ਼ਿਲਾਫ਼ ਡੁਬਕੀ ਨਹੀਂ ਲਗਾ ਸਕਦੀ।
ਸ਼ਰਨਜੀਤ ਕੌਰ, ਜੋਗੇਵਾਲਾ (ਮੋਗਾ)