ਅਮਰੀਕ ਸਿੰਘ ਤਲਵੰਡੀ ਕਲਾਂ
ਦੀਵਾਲੀ ਵਾਲੀ ਰਾਤ ਕੋਲੋਂ, ਕੁਝ ਸਿੱਖੀਏ ਸਿਖਾਈਏ।
ਦੀਵਿਆਂ ਦੇ ਵਾਂਗ ਆਪਾਂ, ਆਸਾ ਪਾਸਾ ਰੁਸ਼ਨਾਈਏ।
ਰਲ ਮਿਲ ਸਾਰੇ ਆਪਾਂ, ਆਓ ਦੀਵਾਲੀ ਨੂੰ ਮਨਾਈਏ।
ਪਿਆਰ ਭਰੇ ਦੀਵੇ ਲੋਕੋ, ਸੱਭੇ ਦਿਲਾਂ ਵਿੱਚ ਬਾਲ਼ੀਏ।
ਗਿਲੇ ਸ਼ਿਕਵੇ ਦੂਰ ਕਰ, ਰੁੱਸੇ ਹੋਇਆਂ ਨੂੰ ਮਨਾਈਏ।
ਦੀਵਿਆਂ ਦੇ ਵਾਂਗ ਆਪਾਂ…।
ਵਿਦਿਆ ਦੇ ਦੀਪ ਆਪਾਂ, ਹਰ ਜਗ੍ਹਾ ’ਤੇ ਜਗਾਈਏ।
ਜਾਤ-ਪਾਤ, ਛੂਤ-ਛਾਤ, ਵਹਿਮ ਭਰਮ ਵੀ ਮੁਕਾਈਏ।
ਨਮੂਨੇ ਦਾ ਸੁੰਦਰ ਸਮਾਜ, ਆਓ ਸਾਰੇ ਰਲ਼ ਬਣਾਈਏ।
ਦੀਵਿਆਂ ਦੇ ਵਾਂਗ ਆਪਾਂ…।
ਸਾਰੇ ਲੋਕ ਇਕੱਠੇ ਹੋ ਕੇ, ਜਿਵੇਂ ਮਨਾਉਂਦੇ ਨੇ ਦੀਵਾਲੀ।
ਏਵੇਂ ਸਾਰੇ ਤਿਉਹਾਰਾਂ ਵਿੱਚ, ਪਾਈਏ ਭਾਈਵਾਲੀ।
ਨਫ਼ਰਤ ਸਾੜਾ ਈਰਖਾ ਨੂੰ, ਸਾਰੇ ਦੇਸ਼ ਵਿੱਚੋਂ ਭਜਾਈਏ।
ਦੀਵਿਆਂ ਦੇ ਵਾਂਗ ਆਪਾਂ…।
ਦੀਵਾਲੀ ਦੇ ਇਤਿਹਾਸ ਬਾਰੇ, ਨਵੀਂ ਪੀੜ੍ਹੀ ਨੂੰ ਦੱਸੀਏ।
ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ, ਸੁਖੀ ਸਾਰੇ ਵੱਸੀਏ।
ਅਮੀਰ ਵਿਰਸੇ ਦੇ ਜੋ ਗੁਣ, ਆਓ ਸਾਰੇ ਰਲ਼ ਗਾਈਏ।
ਦੀਵਿਆਂ ਦੇ ਵਾਂਗ ਆਪਾਂ…।
ਆਪਾਂ ਸਾਰੇ ਪਾਵਾਂਗੇ, ਜਦੋਂ ਸਾਰੀਆਂ ਬਦੀਆਂ ’ਤੇ ਜਿੱਤ।
‘ਤਲਵੰਡੀ’ ਦੇ ‘ਅਮਰੀਕ’ ਦਾ ਵੀ, ਓਦੋਂ ਖ਼ੁਸ਼ ਹੋਊ ਚਿੱਤ।
ਅਮਨ ਸ਼ਾਂਤੀ ਦੇ ਗੀਤ, ਆਓ ਓਹਦੇ ਕੋਲੋਂ ਲਿਖਵਾਈਏ।
ਦੀਵਿਆਂ ਦੇ ਵਾਂਗ ਆਪਾਂ…।
ਸੰਪਰਕ: 94635-42896