ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 10 ਨਵੰਬਰ
ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੀ ਤਿਆਰੀ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕਤਿਾਬ ਦੇ ਪਹਿਲੇ ਸਫ਼ੇ ’ਤੇ ਪੰਜਾਬ ਸਬੰਧੀ ਵਿਸ਼ੇਸ਼ ਜਾਣਕਾਰੀ ਉਪਰ ਪੰਜਾਬ ਦੇ ਰਾਜ ਦਰਖੱਤ ਸ਼ੀਸ਼ਮ (ਟਾਹਲੀ) ਦੀ ਜਗ੍ਹਾ ਬੋਹੜ ਛਪਿਆ ਹੋਇਆ ਹੈ। ਪੰਜਾਬੀ ਬੋਲੀ ਓਲੰਪਿਆਡ ਦੀ ਤਿਆਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਦੇ ਮਾਹਿਰ ਨੌ ਅਧਿਆਪਕਾਂ ਕੋਲੋਂ ਕਤਿਾਬ ਤਿਆਰ ਕਰਵਾ ਕੇ ਜ਼ਿਲ੍ਹਾ ਭਾਸ਼ਾ ਅਫਸਰ ਸਮੇਤ ਪੰਜ ਸੀਨੀਅਰ ਅਧਿਆਪਕਾਂ ਕੋਲੋਂ ਸੋਧ ਵੀ ਕਰਵਾਈ ਗਈ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਤਿਆਰ ਕਰਵਾਈ ਕਤਿਾਬ ਦੀ ਸੰਪਾਦਕ ਵਿਸ਼ਾ ਮਾਹਿਰ ਪੰਜਾਬੀ ਹੈ। ਕਤਿਾਬ ਤਿਆਰ ਕਰਨ ਵਾਲੀ ਟੀਮ ਦੇ ਮੈਂਬਰ ਗੁਰਪ੍ਰੀਤ ਸਿੰਘ ਰੂਪਰਾ ਪੰਜਾਬੀ ਅਧਿਆਪਕ ਸਰਕਾਰੀ ਮਿਡਲ ਸਕੂਲ ਪੱਖੀ ਖੁਰਦ ਫਰੀਦਕੋਟ ਨੇ ਦੱਸਿਆ ਕਿ ਤਕਨੀਕੀ ਗਲਤੀ ਨੂੰ ਦਰੁਸਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਕਤਿਾਬ ਨੂੰ ਤਿਆਰ ਕਰਨ ਉਪਰੰਤ ਸੋਧ ਕਰਤਾ ਟੀਮ ਦੇ ਮੈਂਬਰ ਡਾਕਟਰ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਇਸ ਕਤਿਾਬ ਵਿੱਚ ਪੰਜਾਬ ਦੇ ਰਾਜ ਦਰਖੱਤ ਸ਼ੀਸ਼ਮ ਦੀ ਜਗ੍ਹਾ ਬੋਹੜ ਲਿਖੇ ਜਾਣ ਦਾ ਸੁਧਾਰ ਕਰਨ ਲਈ ਵਿਭਾਗ ਤੱਕ ਪਹੁੰਚ ਕੀਤੀ ਗਈ ਹੈ। ਜ਼ਿਕਰ ਯੋਗ ਹੈ ਕਿ ਬੋਹੜ ਸਾਡਾ ਰਾਸ਼ਟਰੀ ਦਰਖੱਤ ਹੈ।