ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਫਰਵਰੀ
ਵਿਸ਼ਵ ਪੁਸਤਕ ਮੇਲਾ 10 ਤੋਂ 18 ਫਰਵਰੀ ਤੱਕ ਇਥੋਂ ਦੇ ਪ੍ਰਗਤੀ ਮੈਦਾਨ ਚ ਕਰਵਾਇਆ ਜਾਵੇਗਾ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਨੈਸ਼ਨਲ ਬੁੱਕ ਟਰੱਸਟ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਮੇਲੇ ਦੌਰਾਨ ਹਰ ਭਾਰਤੀ ਭਾਸ਼ਾਵਾਂ ਦੀਆਂ ਕਿਤਾਬਾਂ, ਪ੍ਰਕਾਸ਼ਨ ਸੰਸਥਾਵਾਂ, ਸਾਹਿਤਕ ਸੰਸਥਾਵਾਂ ਸ਼ਮੂਲੀਅਤ ਕਰਨਗੀਆਂ। ਸਾਹਿਤਕ ਸਰਗਰਮੀਆਂ ਹੋਣਗੀਆਂ। ਬੱਚਿਆਂ ਤੇ ਨਵੇਂ ਉਭਰਦੇ ਸਾਹਿਤਕਾਰਾਂ ਲਈ ਸਮਾਗਮ ਉਲੀਕੇ ਗਏ ਹਨ।