ਜਗਰਾਉਂ (ਪੱਤਰ ਪ੍ਰੇਰਕ): ਪਿੰਡ ਕਾਉਂਕੇ ਕਲਾਂ ’ਚ ਕੁੱਝ ਲੋਕਾਂ ਨੇ ਪਲਾਟ ਦੀ ਕੰਧ ਢਾਹ ਕੇ ਉਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ। ਪੁਲੀਸ ਨੇ ਇਸ ਸਬੰਧੀ 6 ਔਰਤਾਂ ਸਣੇ 10 ਖਿਲਾਫ ਕੇਸ ਦਰਜ ਕਰ ਲਿਆ ਹੈ। ਹਾਕਮ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੇ ਦੱਸਿਆ ਕਿ ਉਸ ਕੋਲ ਅੱਠ ਮਰਲੇ ਦਾ ਪਲਾਟ ਜਿਸ ਦੀ ਮਾਲਕੀ ਭਾਗ ਸਿੰਘ ਅਤੇ ਉਜਾਗਰ ਸਿੰਘ ਦੇ ਨਾਮ ਹੈ। ਭਾਗ ਸਿੰਘ ਨੇ ਆਪਣੇ ਹਿੱਸੇ ਦਾ ਚਾਰ ਮਰਲੇ ਭੁਪਿੰਦਰ ਸਿੰਘ ਨੂੰ ਰਜਿਸਟਰੀ ਕਰਵਾ ਦਿੱਤੀ, ਪਰ ਭੁਪਿੰਦਰ ਸਿੰਘ ਰਹਿੰਦਾ ਪਲਾਟ ਵੀ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ। 26 ਜੂਨ ਨੂੰ ਭੁਪਿੰਦਰ ਸਿੰਘ, ਉਸ ਦੀ ਘਰਵਾਲੀ, ਜੋਗਿੰਦਰ ਸਿੰਘ, ਵਰਿੰਦਰ ਸਿੰਘ, ਅੰਗਰੇਜ਼ ਕੌਰ, ਤੇਜ ਕੌਰ, ਨੌਨੀ ਕੌਰ, ਦੀਪੀ ਕੌਰ, ਰੁਪਿੰਦਰ ਕੌਰ ਨੇ ਹਾਕਮ ਸਿੰਘ ਦੇ ਪਲਾਟ ਦੀ ਕੰਧ ਢਾਹੀ ਤੇ ਪਲਾਟ ਵਿੱਚ ਮਿਲਾਉਣ ਲਈ ਯਤਨ ਕੀਤੇ। ਹਾਕਮ ਸਿੰਘ ਦੀ ਮਾਤਾ ’ਤੇ ਡੀਜ਼ਲ ਨਾਲ ਭਰੀ ਬੋਤਲ ਛਿੜਕ ਕੇ ਅੱਗ ਲਗਾਉਣ ਦੀ ਧਮਕੀ ਦੇਣਾ ਵੀ ਸਾਹਮਣੇ ਆਇਆ ਹੈ। ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ।