ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੁਲਾਈ
ਸਮਾਜ ਸੇਵੀ ਸੁਰਿੰਦਰ ਜੀ (ਜਸਵੰਤ ਜਿਊਲਰਜ਼) ਵੱਲੋਂ ਮਾਤਾ ਰਾਣੀ ਮੰਦਰ ਨੇੜੇ ਐਕਿਊਪ੍ਰੈਸ਼ਰ ਦਾ 25 ਦਿਨਾਂ ਮੁਫ਼ਤ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਸਰਵਾਈਕਲ, ਪਿੱਠ ਦਰਦ, ਗੋਡਿਆਂ ਦੇ ਦਰਦ, ਅੱਖਾਂ ਦੀ ਸਮੱਸਿਆ, ਸ਼ੂਗਰ ਤੇ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਦਾ ਇਲਾਜ ਡਾ. ਸੰਜੀਵ ਕੁਮਾਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਖੰਨਾ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਤੋਂ 165 ਤੋਂ ਵਧੇਰੇ ਲੋਕਾਂ ਨੇ ਇਲਾਜ ਕਰਵਾਇਆ। ਇਸ ਮੌਕੇ ਮਰੀਜ਼ ਹਰਜਿੰਦਰਪਾਲ ਪਸਰੀਚਾ, ਕਿਰਨ ਦੇਵੀ, ਰੁਪਿੰਦਰ ਕੌਰ, ਰਜਨੀ ਬਾਲਾ, ਆਸ਼ਾ ਰਾਣੀ, ਤਮੰਨਾ, ਦੇਵੀ ਦਿਆਲ, ਕਾਂਤੀ ਦੇਵੀ, ਵਿੱਦਿਆ ਦੇਵੀ, ਸੀਮਾ, ਸ਼ਸ਼ੀ ਬਾਲਾ, ਪਰਮਜੀਤ ਕੌਰ ਤੇ ਆਸ਼ਾ ਰਾਣੀ ਆਦਿ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ, ਪਿੱਠ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਸਨ, ਜਿਨ੍ਹਾਂ ਨੂੰ ਇਸ ਕੈਂਪ ਤੋਂ ਬਹੁਤ ਰਾਹਤ ਮਿਲੀ ਹੈ। ਡਾ. ਸੰਜੀਵ ਕੁਮਾਰ ਅਨੁਸਾਰ ਕੈਂਪ ਵਿੱਚ ਅਨੇਕਾਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਸਾਮਾਨ ਵੀ ਵੰਡਿਆ ਗਿਆ। ਸਮਾਜ ਸੇਵੀ ਸੁਰਿੰਦਰ ਨੇ ਦੱਸਿਆ ਕਿ ਹੋਰ ਮਰੀਜ਼ਾਂ ਨੂੰ ਰਾਹਤ ਦੇਣ ਲਈ 15 ਅਗਸਤ ਤੋਂ ਬਾਅਦ ਕੈਂਪ ਲਾਇਆ ਜਾਵੇਗਾ।