ਖੰਨਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਪੁਲੀਸ ਨੇ ਜਾਅਲੀ ਕਰੰਸੀ ਤਿਆਰ ਕਰਨ ’ਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਮੁਲਾਜ਼ਮਾਂ ਦੀ ਪਛਾਣ ਪਰਵੇਜ਼ ਉਰਫ ਬਚੀ ਵਾਸੀ ਉੱਤਰ ਨਗਰ ਖੰਨਾ, ਨਿਤੇਸ਼ ਕੁਮਾਰ ਗੋਲੂ ਉਰਫ ਰਾਘਵ ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ, ਗਗਨਦੀਪ ਸਿੰਘ ਵਾਸੀ ਖੰਨਾ, ਸੰਦੀਪ ਸਿੰਘ ਵਾਸੀ ਸਮਸ਼ਾਨਘਾਟ ਰੋਡ ਖੰਨਾ, ਬਲਦੇਵ ਸਿੰਘ ਵਾਸੀ ਖੰਨਾ ਵਜੋਂ ਹੋਈ। ਡੀਐੱਸਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਪੁਲੀਸ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਉਕਤ ਮੁਲਜ਼ਮ ਜਾਅਲੀ ਕਰੰਸੀ ਤਿਆਰ ਅਤੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਧੰਦਾ ਕਰਦੇ ਹਨ। ਉਹ ਅੱਜ ਕੋਰਟ ਕੰਪਲੈਕਸ ’ਚ ਕਿਸੇ ਨੂੰ ਜਾਅਲੀ ਕਰੰਸੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਫਾ਼ ਕੇਸ ਦਰਜ ਕਰ ਲਿਆ ਹੈ।