ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਅਕਤੂਬਰ
ਥਾਣਾ ਦੁੱਗਰੀ ਦੀ ਪੁਲੀਸ ਨੇ ਭੁੱਕੀ ਵੇਚਣ ਦੇ ਦੋਸ਼ ਤਹਿਤ ਇੱਕ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਐੱਫ- ਬਲਾਕ ਸ਼ਹੀਦ ਭਗਤ ਸਿੰਘ ਨਗਰ ਮੌਜੂਦ ਸੀ ਕਿ ਇਸ ਦੌਰਾਨ ਪਤਾ ਲੱਗਾ ਕਿ ਰਾਮ ਸਿੰਘ ਵਾਸੀ ਪਿੰਡ ਸੁਨੇਤ ਅਤੇ ਗੁਰਮੇਲ ਸਿੰਘ ਵਾਸੀ ਪਿੰਡ ਲੋਪੇ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਬੱਸ ਰਾਹੀਂ ਸਵਾਰੀਆਂ ਲੈ ਕੇ ਯੂਪੀ ਜਾਂਦੇ ਹਨ। ਦੋਵਾਂ ਨੂੰ ਆਪਣੀ ਬੱਸ ਵਿੱਚੋਂ ਸਵਾਰੀਆਂ ਉਤਾਰ ਕੇ ਬੱਸ ਹਾਊਸਫੈੱਡ ਦੇ ਗਰਾਊਂਡ ਨੇੜੇ ਰੇਲਵੇ ਲਾਈਨਾਂ ਡੀ- ਬਲਾਕ ਸ਼ਹੀਦ ਭਗਤ ਸਿੰਘ ਨਗਰ ਵਿੱਚ ਖੜ੍ਹੀ ਕਰ ਕੇ ਭੁੱਕੀ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ 441 ਗ੍ਰਾਮ ਭੁੱਕੀ ਬਰਾਮਦ ਕੀਤੀ ਗਈ ਹੈ।