ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 16 ਨਵੰਬਰ
ਗੱਡੀ ’ਚੋਂ ਆਲੂ ਚੋਰੀ ਕਰਨ ਦੇ ਸਬੰਧ ’ਚ ਸਿਟੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਪੁੱਤਰ ਚੈਨ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਮੁਕੇਸ਼ ਕੁਮਾਰ ਦੀ ਮਹਿੰਦਰਾ ਗੱਡੀ ਚਲਾਉਂਦਾ ਹੈ। 13 ਨਵੰਬਰ ਨੂੰ ਉਹ ਆਲੂਆਂ ਨਾਲ ਭਰੀ ਗੱਡੀ ਖੜ੍ਹੀ ਕਰ ਗਿਆ ਸੀ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਸ ’ਚੋਂ ਕੁੱਝ ਬੋਰੇ ਗਾਇਬ ਸਨ। ਇਸ ਸਬੰਧੀ ਪੁਲੀਸ ਨੇ ਗੁਰਪ੍ਰੀਤ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਪਿੰਡ ਅਠੋਲਾ ਤੇ ਹਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਸ਼ੈਖੁਪੁਰ ਕਪੂਰਥਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।