ਲੁਧਿਆਣਾ:
ਥਾਣਾ ਸਦਰ ਦੀ ਪੁਲੀਸ ਨੇ ਜੀਟੀ ਰੋਡ ਮਰਾਡੋ ਬਾਹਰ ਆਵਾਜਾਈ ਠੱਪ ਕਰਨ ਦੇ ਦੋਸ਼ ਤਹਿਤ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਪਿੰਡ ਗਿੱਲ ਤੋਂ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵੱਲ ਜਾ ਰਹੀ ਸੀ ਤਾਂ ਜੀਟੀ ਰੋਡ ਸਾਹਮਣੇ ਪੁਲੀਸ ਚੋਕੀ ਮਰਾਡੋ ਤੇ ਕੁੱਝ ਵਿਆਕਤੀ ਟਰੈਫਿਕ ਰੋਕ ਕੇ ਖੜ੍ਹੇ ਸਨ। ਪੁਲੀਸ ਪਾਰਟੀ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਜਸਵੰਤ ਸਿੰਘ, ਉਸ ਦਾ ਭਰਾ ਹਰਜੀਤ ਸਿੰਘ ਵਾਸੀ ਜਨਤਾ ਨਗਰ ਸ਼ਿਮਲਾਪੁਰੀ, ਜਸਵਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਅਤੇ ਪ੍ਰੀਤਮ ਸਿੰਘ ਵਾਸੀ ਕਿਲਾ ਹੰਸ ਮਲੋਦ ਹਮਮਸ਼ਵਰਾ ਹੋ ਕੇ ਬਿਨਾਂ ਵਜ੍ਹਾ ਆਵਾਜਾਈ ਵਿੱਚ ਵਿਘਨ ਪਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ