ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਉਸਾਰੀ ਅਧੀਨ ਇਮਾਰਤ ਵਿੱਚੋਂ ਸ਼ਟਰਿੰਗ ਪਲੇਟਾਂ ਚੋਰੀ ਕਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮੱਕੜ ਕਲੋਨੀ ਗਿਆਸਪੁਰਾ ਵਾਸੀ ਅਰਜਨ ਕੁਮਾਰ ਨੇ ਦੱਸਿਆ ਕਿ ਉਹ ਸ਼ਟਰਿੰਗ ਦਾ ਕੰਮ ਕਰਦਾ ਹੈ ਅਤੇ ਉਸਨੇ ਧਰਮੇਸ਼ ਇੰਟਰਪ੍ਰਾਈਜਜ਼ ਅੰਬੇਦਕਰ ਨਗਰ ਗਿਆਸਪੁਰਾ ਵਿੱਚ ਨਵੀਂ ਬਣ ਰਹੀ ਇਮਾਰਤ ਵਿੱਚ ਸ਼ਟਰਿੰਗ ਲਗਾਈ ਹੋਈ ਸੀ। ਉਸਨੇ ਜਦੋਂ ਸ਼ਟਰਿੰਗ ਉਤਾਰੀ ਤਾਂ ਲੋਹੇ ਦੀਆਂ 10 ਪਲੇਟਾਂ ਘੱਟ ਸਨ। ਸੀਸੀਟੀਵੀ ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਸਮਰਜੀਤ ਸਿੰਘ ਅਤੇ ਸੂਰਜ ਕੁਮਾਰ ਛੋਟਾ ਹਾਥੀ ’ਤੇ ਪਲੇਟਾਂ ਚੋਰੀ ਕਰਕੇ ਲੈ ਗਏ ਹਨ। ਹੌਲਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ