ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਨਵੰਬਰ
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਦਸ ਜਣਿਆਂ ਖ਼ਿਲਾਫ਼ ਰੰਜ਼ਿਸ਼ ਕਾਰਨ ਇੱਕ ਪਰਿਵਾਰ ’ਤੇ ਹਮਲਾ ਕਰਕੇ ਕੁੱਟਮਾਰ ਕਰਨ ਤੇ ਘਰ ਦੀ ਭੰਨ੍ਹ-ਤੋੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਸਜਿਦ ਵਾਲੀ ਗਲੀ ਮੁਸ਼ਤਾਕ ਗੰਜ ਵਾਸੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਬਣੀ ਕਰਿਆਨੇ ਦੀ ਦੁਕਾਨ ’ਚ ਬੈਠਾ ਸੀ ਤਾ ਗੁਆਂਢ ਰਹਿੰਦੇ ਸੁਖਜੀਤ ਸਿੰਘ ਆਜ਼ਾਦ, ਉਸ ਦਾ ਚਾਚਾ, ਡਰਾਇਵਰ ਦੀਪੂ ਤੇ ਉਸ ਕੋਲ ਕੰਮ ਕਰਦੇ 6-7 ਅਣਪਛਾਤੇ ਵਰਕਰਾਂ ਨੇ ਰੰਜ਼ਿਸ਼ ਕਾਰਨ ਘਰ ਦੇ ਬਾਹਰ ਲੱਗੇ ਕੈਮਰੇ ਤੋੜ ਦਿੱਤੇ ਤੇ ਜ਼ਬਰਦਸਤੀ ਦੁਕਾਨ ਵਿੱਚ ਵੜ ਕੇ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਛੁਡਵਾਉਣ ਲਈ ਆਏ ਭਰਾ ਅਤੇ ਪਤਨੀ ਦੀ ਵੀ ਉਨ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਬਾਹਰ ਖੜ੍ਹੇ ਐਕਟਿਵਾ ਸਕੂਟਰ, ਸਕਟੂਰੀ ਅਤੇ ਦੁਕਾਨ ਦੀ ਵੀ ਭੰਨ੍ਹ-ਤੋੜ ਕੀਤੀ।