ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਜੁਲਾਈ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਅਣ-ਅਧਿਕਾਰਤ ਕਲੋਨੀ ਕੱਟਣ ਦੇ ਦੋਸ਼ ਹੇਠ ਦੋ ਕੇਸ ਦਰਜ ਕੀਤੇ ਹਨ। ਇਸ ਸਬੰਧੀ ਅਕਸ਼ੈ ਕੁਮਾਰ ਵਸ਼ਿਸ਼ਟ ਜੂਨੀਅਰ ਇੰਜਨੀਅਰ (ਰੈਗੂਲੇਟਰੀ) ਦਫ਼ਤਰ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਵਿੱਕੀ ਕੁਮਾਰ ਉਰਫ਼ ਵਿੱਕੀ ਧਵਨ ਨੇ ਵਾਕਿਆ ਰਕਬਾ ਪਿੰਡ ਜਸਪਾਲ ਬਾਂਗਰ ਵਿੱਟਅਣ-ਅਧਿਕਾਰਤ ਕਲੋਨੀ ਸਥਾਪਿਤ ਕਰ ਕੇ ਮਾਨਯੋਗ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸੇ ਤਰ੍ਹਾਂ ਰਵਿੰਦਰ ਸਿੰਘ ਅਤੇ ਨਿਖਿਲ ਰਾਏ ਗੁਪਤਾ ਵਾਸੀ ਪਿੰਡ ਨੰਦਪੁਰ ਨੇ ਪਿੰਡ ਖਾਕਟ ਥਾਣਾ ਸਾਹਨੇਵਾਲ ਵਿੱਚ ਅਣ-ਅਧਿਕਾਰਤ ਕਲੋਨੀ ਸਥਾਪਿਤ ਕਰ ਕੇ ਮਾਨਯੋਗ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਥਾਣੇਦਾਰ ਪਵਨਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਹਾਂ ਮਾਮਲਿਆਂ ’ਚ ਕੇਸ ਦਰਜ ਕਰ ਲਿਆ ਗਿਆ ਹੈ।