ਪੱਤਰ ਪ੍ਰੇਰਕ
ਜਗਰਾਉਂ, 9 ਸਤੰਬਰ
ਇਥੇ ਸੀਨੀਅਰ ਪੁਲੀਸ ਕਪਤਾਨ ਲੁਧਿਆਣਾ (ਦਿਹਾਤੀ) ਨੂੰ ਬਲਦੇਵ ਸਿੰਘ ਪਿੰਡ ਭੈਣੀ ਦਰੇੜਾਂ ਹਾਲ ਵਾਸੀ ਅਮਰੀਕਾ ਨੇ ਲਿਖਤੀ ਤੌਰ ’ਤੇ ਆਪਣੇ ਰਿਸ਼ਤੇਦਾਰ ਖ਼ਿਲਾਫ਼ ਕੀਤੀ ਸ਼ਿਕਾਇਤ ਵਿੱਚ ਉਸਨੇ ਆਪਣੇ ਰਿਸ਼ਤੇਦਾਰ ਜਸਵੰਤ ਸਿੰਘ ਵਾਸੀ ਪਿੰਡ ਮੁਹੰਮਦਪੁਰ ਥਾਣਾ ਸ਼ੇਰਪੁਰ (ਸੰਗਰੂਰ) ਖ਼ਿਲਾਫ਼ ਦੋਸ਼ ਲਗਾਏ ਸਨ ਕਿ ਉਸ ਨੇ ਆਪਣੀ ਪੰਜਾਬ ਵਿਚਲੀ ਜਾਇਦਾਦ ਦੀ ਸਾਂਭ ਸੰਭਾਲ ਲਈ ਉਕਤ (ਜਸਵੰਤ ਸਿੰਘ) ਨੂੰ ਮੁਖਤਿਆਰਨਾਮਾ ਆਮ ਦਿੱਤਾ ਸੀ। ਫਿਰ ਜਸਵੰਤ ਸਿੰਘ ਨੇ ਦੋ ਵਾਰ ਮਨੀਗਰਾਮ ਰਾਹੀਂ ਲੱਖਾਂ ਰੁਪਏ ਹਾਸਲ ਕੀਤੇ। ਉਪਰੰਤ ਬੁਲਟ ਮੋਟਰਸਾਈਕਲ ਦੀ ਖਰੀਦ ਲਈ ਲਈ ਭੇਜੇ 1.26 ਲੱਖ ਲਾ ਕੇ ਮੋਟਰਸਾਈਕਲ ਵੀ ਆਪਣੇ ਨਾਂ ਕਰਵਾ ਲਿਆ। ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਮਗਰੋਂ ਜਸਵੰਤ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸਦੀ ਭਾਲ ਲਈ ਯਤਨ ਜਾਰੀ ਹਨ।