ਲੁਧਿਆਣਾ:
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਥਾਣੇਦਾਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪਿੱਪਲ ਚੌਕ ਪਿੰਡ ਗੋਬਿੰਦਗੜ੍ਹ ਮੌਜੂਦ ਸੀ ਤਾਂ ਪ੍ਰੇਮ ਨਾਥ ਵਾਸੀ ਨਿਊ ਮਾਤਾ ਭਾਗ ਕੌਰ ਕਲੋਨੀ ਪਿੰਡ ਗੋਬਿੰਦਗੜ੍ਹ ਨੂੰ ਪਿੱਪਲ ਚੌਕ ਨੇੜਿਓਂ ਖਾਲੀ ਪਲਾਟ ਵਿੱਚ ਨਸ਼ਾ ਕਰਦਿਆਂ ਕਾਬੂ ਕਰਕੇ ਉਸ ਪਾਸੋਂ 1 ਪੰਨੀ, 1 ਲਾਇਟਰ ਅਤੇ 10 ਰੁਪਏ ਦੇ ਨੋਟ ਦੀ ਬਣਾਈ ਹੋਈ ਕੀਪ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ