ਨਿੱਜੀ ਪੱਤਰ ਪ੍ਰੇਰਕ
ਖੰਨਾ, 19 ਫਰਵਰੀ
ਇਥੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ’ਚ ਕੌਮੀ ਟੈਕ ਫੈਸਟ ਰੋਬੋਮੇਨੀਆ-2021 ਸ਼ਾਨੋ ਸ਼ੌਕਤ ਨਾਲ ਆਰੰਭ ਹੋਇਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਾਲਜਾਂ ਤੋਂ ਵਿਦਿਆਰਥੀਆਂ ਦੀਆਂ ਟੀਮਾਂ ਦੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਜਿੱਥੇ ਵਿਦਿਆਰਥੀਆਂ ਨੇ ਰੋਬੋਟਿਕਸ ਤੇ ਆਟੋਮੇਸ਼ਨ ਦੇ ਬਿਹਤਰੀਨ ਮਾਡਲ ਪੇਸ਼ ਕੀਤੇ, ਉੱਥੇ ਸਟੇਜ ਤੇ ਸੱਭਿਆਚਾਰ ਦੀ ਖ਼ੂਬਸੂਰਤ ਪੇਸ਼ਕਸ਼ ਕੀਤੀ, ਜਿਸ ਵਿਚ ਕਿਸਾਨੀ ਨਾਲ ਸਬੰਧਤ ‘ਨੋ ਫਾਰਮਰ-ਨੋ ਫੂਡ’ ਦੀ ਝਲਕ ਦਿਖਾਈ ਦਿੱਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਟੈਕਨਾਲੋਜੀ ਨਾਲ ਸਬੰਧਤ ਕੁਇਜ ਕਰਵਾਏ ਗਏ। ਇਸ ਟੈਕ ਫੈਸਟ ਦਾ ਉਦਘਾਟਨ ਕਰਦਿਆਂ ਉਪਕਾਰ ਸਿੰਘ ਅਤੇ ਵਿਵੇਕ ਸ਼ਰਮਾ ਨੇ ਕੀਤਾ। ਕਾਲਜ ਦੇ ਚੇਅਰਮੈਨ ਗੁਰਚਰਨ ਨੇ ਕਿਹਾ ਕਿ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਦੀਆਂ ਸੋਚ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਿਕ ਦਿਮਾਗ਼ ਨੂੰ ਇਕ ਪਲੇਟਫ਼ਾਰਮ ’ਤੇ ਲੈ ਕੇ ਆਉਣਾ ਹੈ।