ਲੁਧਿਆਣਾ: ਫਰੰਟੀਅਰਜ਼ ਇਨ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਨਵੇਂ ਖੋਜ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਕਸਰਤ ਤੋਂ ਬਾਅਦ ਬਦਾਮ ਖਾਣ ਨਾਲ ਮਾਸਪੇਸ਼ੀਆਂ ਦੇ ਦਰਦ ਦੀਆਂ ਕੁਝ ਸੰਭਾਵਨਾਵਾਂ ਘੱਟ ਜਾਂਦੀਆਂ ਹਨ। ਕਿੰਗਜ਼ ਕਾਲਜ ਲੰਡਨ ਦੇ ਐਕਸਰਸਾਈਜ਼ ਮੈਟਾਬੋਲਿਜ਼ਮ ਅਤੇ ਨਿਊਟ੍ਰੀਸ਼ਨ ਦੇ ਸੀਨੀਅਰ ਲੈਕਚਰਾਰ ਡਾ. ਓਲੀਵਰ ਸੀ ਵਿਟਾਰਡ ਨੇ ਦੱਸਿਆ ਕਿ ਇਹ ਅਧਿਐਨ ਸੁਝਾਅ ਦਿੰਦਾ ਹੈ ਕਿ ਸਖ਼ਤ ਕਸਰਤ ਤੋਂ ਬਾਅਦ ਫਿਟਨੈੱਸ ਰਿਕਵਰੀ ਵਿੱਚ ਮਦਦ ਕਰਨ ਲਈ ਕਦੇ-ਕਦਾਈਂ ਕਸਰਤ ਕਰਨ ਵਾਲਿਆਂ ਨੂੰ ਬਾਦਾਮ ਖਾਣ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਰੀਤਿਕਾ ਸਮਦਾਰ, ਖੇਤਰੀ ਹੈੱਡ-ਡਾਇਟੇਟਿਕਸ ਮੈਕਸ ਹੈਲਥਕੇਅਰ ਦਿੱਲੀ ਨੇ ਦੱਸਿਆ ਕਿ ਉਸਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆਪਣੇ ਮਰੀਜ਼ਾਂ ਨੂੰ ਬਦਾਮ ਦੀ ਰੋਜ਼ਾਨਾ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਹਨ। -ਨਿੱਜੀ ਪੱਤਰ ਪ੍ਰੇਰਕ