ਖੰਨਾ: ਤਿੰਨ ਦਿਨਾਂ ਬਾਅਦ ਖੁੱਲ੍ਹੇ ਅੱਜ ਇਥੋਂ ਦੇ ਸਾਰੇ ਬੈਕਾਂ ਵਿਚ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ। ਬੈਕਾਂ ਦੇ ਬਾਹਰ ਜਿੱਥੇ ਲੰਮੀਆਂ ਲਾਈਨਾਂ ਸਨ, ਉੱਥੇ ਹੀ ਬੈਂਕ ਪ੍ਰਬੰਧਕਾਂ ਵੱਲੋਂ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਧੁੱਪ ਵਿੱਚ ਖੜ੍ਹਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਜਿਸ ਕਾਰਨ ਖਾਤਾਧਾਰਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੈਂਕ ਵਿਚ ਕੰਮ ਕਰਵਾਉਣ ਆਏ ਲੋਕਾਂ ਨੇ ਮੰਗ ਕੀਤੀ ਕਿ ਭੀੜ ਹੋਣ ਕਾਰਨ ਬੈਕਾਂ ਦੇ ਬਾਹਰ ਛਾਵੇਂ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। -ਨਿੱਜੀ ਪੱਤਰ ਪ੍ਰੇਰਕ