ਲੁਧਿਆਣਾ (ਟਨਸ)
ਚੌਕੀ ਕੋਚਰ ਮਾਰਕੀਟ ਤੋਂ ਕੁਝ ਦੂਰੀ ’ਤੇ ਸਥਿਤ ਨਿਊ ਮਾਡਲ ਟਾਊਨ ਇਲਾਕੇ ’ਚ ਭਾਜਪਾ ਆਗੂ ਦੇ ਘਰ ਦੇ ਬਾਹਰੋਂ ਨਵ-ਵਿਆਹੁਤਾ ਜੋੜੇ ਨੇ ਐਕਟਿਵਾ ਚੋਰੀ ਕਰ ਲਿਆ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਜਿਸ ਤੋਂ ਬਾਅਦ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ 5 ਦੇ ਅਧੀਨ ਆਉਣ ਵਾਲੀ ਚੌਕੀ ਕੋਚਰ ਮਾਰਕੀਟ ਦੀ ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਜਪਾ ਆਗੂ ਰਾਜਨ ਨੇ ਦੱਸਿਆ ਕਿ ਉਹ ਨਿਊ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਕੰਮ ਤੋਂ ਘਰ ਆਇਆ ਸੀ। ਉਸਨੇ ਐਕਟਿਵਾ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਕੁਝ ਦੇਰ ਬਾਅਦ ਜਦੋਂ ਉਹ ਜਾਣ ਲੱਗਿਆ ਤਾਂ ਐਕਟਿਵਾ ਗਾਇਬ ਸੀ।