ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਕਤੂਬਰ
ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿੜਾੜੀ ਨੇ ਪੀ.ਏ.ਯੂ. ਦਾ ਦੌਰਾ ਕੀਤਾ। ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਕੀਤੇ ਵਿਕਾਸ ਨੂੰ ਦਰਸਾਉਣ ਲਈ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਪੀ.ਏ.ਯੂ. ਵੱਲੋਂ ਫ਼ਲਾਂ, ਸਬਜ਼ੀਆਂ, ਦਾਲਾਂ, ਤੇਲ ਬੀਜ, ਮੱਕੀ, ਚਾਰੇ, ਕਣਕ, ਝੋਨਾ ਅਤੇ ਨਰਮੇ ਦੀਆਂ ਨਵੀਆਂ ਕਿਸਮਾਂ ਅਤੇ ਉਨ੍ਹਾਂ ਹੇਠਲੇ ਰਕਬੇ ਤੋਂ ਇਲਾਵਾ ਕੁਦਰਤੀ ਸਰੋਤ ਪ੍ਰਬੰਧਨ, ਫਾਰਮ ਪਾਵਰ ਮਸ਼ੀਨਰੀ, ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ, ਭੋਜਨ ਪ੍ਰੋਸੈਸਿੰਗ ਅਤੇ ਤਕਨਾਲੋਜੀ, ਗ੍ਰਹਿ ਵਿਗਿਆਨ ਅਤੇ ਪਸਾਰ ਸਿੱਖਿਆ ਦੇ ਨਾਲ-ਨਾਲ ਪੀ.ਏ.ਯੂ. ਦੇ ਖੇਤੀ ਸਾਹਿਤ ਨਾਲ ਸਬੰਧਤ ਸਟਾਲਾਂ ਲਗਾਈਆਂ ਗਈਆਂ ਸਨ।
ਸ੍ਰੀ ਤਿਵਾੜੀ ਨੇ ਪੀ.ਏ.ਯੂ. ਦੇ ਖੋਜੀਆਂ ਨੂੰ ਕਿਸਾਨਾਂ ਅਤੇ ਕਿਸਾਨੀ ਦੀ ਬਿਹਤਰੀ ਲਈ ਹੋਰ ਨਿੱਠ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪੀ.ਏ.ਯੂ. ਨੇ ਪੰਜਾਬ ਦੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਨੂੰ ਆਪਣਾ ਉਦੇਸ਼ ਬਣਾਇਆ ਹੈ।
ਡੀਜੀਪੀ ਵੱਲੋਂ ਥਾਣਾ ਸਿਟੀ ਦੀ ਇਮਾਰਤ ਦਾ ਜਾਇਜ਼ਾ਼
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਵਿਭਾਗ ਦਫ਼ਤਰਾਂ ਲਈ ਬਣੀਆਂ ਪੁਰਾਣੀਆਂ ਇਮਾਰਤਾਂ ਦੇ ਨਿਰਮਾਣ ਲਈ ਕੰਮ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਇਥੋਂ ਦੇ ਥਾਣਾ ਸਿਟੀ-1 ਦੀ ਇਮਾਰਤ ਦੇ ਚੱਲ ਰਹੇ ਨਵ-ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਡੀਜੀਪੀ ਐਮ.ਕੇ ਤਿਵਾੜੀ ਪੁੱਜੇ। ਇਸ ਮੌਕੇ ਪੁਲੀਸ ਦੀ ਟੁੱਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਉਨ੍ਹਾਂ ਦਾ ਐਸ.ਐਸ.ਪੀ ਹਰਪ੍ਰੀਤ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਿੰਨ ਮੰਜ਼ਿਲਾ ਇਮਾਰਤ ਦੇ ਬਣਨ ਉਪਰੰਤ ਇੱਥੇ ਇਕ ਐਸ.ਪੀ, ਤਿੰਨ ਡੀ.ਐਸ.ਪੀਜ਼ ਅਤੇ ਵਿਮੈਨ ਸੈਲ ਵੀ ਲਿਆਂਦਾ ਜਾਵੇਗਾ।