ਪੱਤਰ ਪ੍ਰੇਰਕ
ਰਾਏਕੋਟ 16 ਜਨਵਰੀ
ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣ ਤੋਂ ਬਾਅਦ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਨਮਸਤਕ ਹੋ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਸਮੇਤ ਪਾਰਟੀ ਵਰਕਰ ਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।
ਇਸ ਮੌਕੇ ਕਾਮਿਲ ਅਮਰ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਭਰੋਸਾ ਕਾਮਿਲ ਅਮਰ ਸਿੰਘ ਉਤੇ ਜਤਾਇਆ ਹੈ ਉਹ ਉਸ ਉਤੇ ਜ਼ਰੂਰ ਪੂਰਾ ਉਤਰਨਗੇ। ਇਸ ਤੋਂ ਬਾਅਦ ਕਾਮਿਲ ਅਮਰ ਸਿੰਘ ਨੇ ਸਥਾਨਕ ਸ਼ਹਿਰ ਦੇ ਕਈ ਮੰਦਰਾਂ ਜਿਵੇਂ ਕਿ ਸਿਵਾਲਾ ਖਾਮ ਮੰਦਰ, ਮੰਦਰ ਬਗੀਚੀ, ਮਸਜਿਦ ਕੱਚਾ ਕਿਲਾ ਸਮੇਤ ਹੋਰ ਧਾਰਮਿਕ ਸਥਾਨਾਂ ਤੋਂ ਵੀ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਸੁਰਦਰਸ਼ਨ ਜੋਸ਼ੀ, ਮਾਰਕੀਟ ਕਮੇਟੀ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਜਗਪ੍ਰੀਤ ਸਿੰਘ ਬੁੱਟਰ ਓਐਸਡੀ, ਬਲਜੀਤ ਹਲਵਾਰਾ ਰਾਏਕੋਟ ਨਗਰ ਕੌਂਸਲ ਦੇ ਸਮੂਹ ਕੌਂਸਲਰ ਹਾਜ਼ਰ ਸਨ।
ਵਿਧਾਇਕ ਲੱਖਾ ਨੇ ਮਹਾਂਦੇਵ ਮੰਦਰ ’ਚ ਲਵਾਈ ਹਾਜ਼ਰੀ
ਪਾਇਲ (ਪੱਤਰ ਪ੍ਰੇਰਕ): ਇਥੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਹਲਕਾ ਪਾਇਲ ਤੋਂ ਤੀਜੀ ਵਾਰ ਕਾਂਗਰਸ ਦੀ ਟਿਕਟ ਮਿਲਣ ’ਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਿੰਡਾਂ ਦੇ ਵਰਕਰ ਬਾਗੋ-ਬਾਗ ਹਨ। ਇਸ ਖੁਸ਼ੀ ਮੌਕੇ ਵਿਧਾਇਕ ਲਖਵੀਰ ਸਿੰਘ ਲੱਖਾ ਆਪਣੀ ਪਤਨੀ ਕਮਲੇਸ਼ ਕੌਰ, ਪੁੱਤਰ , ਧੀ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਬੰਤ ਸਿੰਘ ਦਬੁਰਜੀ, ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ, ਪ੍ਰਧਾਨ ਮਲਕੀਤ ਸਿੰਘ ਗੋਗਾ ਧਾਲੀਵਾਲ, ਜਸਵੀਰ ਸਿੰਘ ਜੱਸੀ ਦਾਊਮਾਜਰਾ, ਕੁਲਬੀਰ ਸਿੰਘ ਸੋਹੀਆਂ, ਪ੍ਰਧਾਨ ਟੀਨੂ ਘਲੋਟੀ, ਛਿੰਦਾ ਘੁਡਾਣੀ, ਰਮਲਜੀਤ ਸਿੰਘ ਗਰਚਾ ਸਣੇ ਇਲਾਕੇ ਦੇ ਪਵਿੱਤਰ ਅਸਥਾਨ ਮਹਾਦੇਵ ਮੰਦਰ ਪਾਇਲ ਵਿੱਚ ਨਤਮਸਤਕ ਹੋਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਟਿਕਟ ਹਲਕੇ ਅੰਦਰ ਕੀਤੇ ਚੰਗੇ ਕੰਮਾਂ ਦੀ ਨਿਸ਼ਾਨੀ ਹੈ। ਇਸ ਮੌਕੇ ਪੀਏ ਰਣਜੀਤ ਸਿੰਘ , ਡੀ ਪੀ ਸਿੰਘ, ਰੁਪਿੰਦਰ ਸਿੰਘ ਬਿੰਦੂ, ਪਾਇਲ ਦੇ ਸਾਰੇ ਕੌਸਲਰ ਅਤੇ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ।