ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਜੂਨ
ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵੱਲੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਜੋਸ਼ੋ ਖਰੋਸ਼ ਨਾਲ ਕੀਤੀ ਗਈ। ਯਾਤਰੀਆਂ ਦੀ ਸੇਵਾ ਲਈ ਜੰਮੂ-ਕਸ਼ਮੀਰ ਮਾਰਗ ’ਤੇ ਟਿਕਰੀ (ਮਾਂਡ) ਵਿੱਚ ਹਰ ਸਾਲ ਵਾਂਗ ਭੰਡਾਰਾ ਲਾਇਆ ਗਿਆ ਜਿਸ ਦਾ ਉਦਘਾਟਨ ਡੀਸੀ ਊਧਮਪੁਰ ਕ੍ਰਿਤਿਕਾ ਜਯੋਤਸਨਾ ਵੱਲੋਂ ਕੀਤਾ ਗਿਆ। ਇਸ ਮੌਕੇ ਐੱਸਐੱਸਪੀ ਵਿਨੋਦ ਕੁਮਾਰ ਤੋਂ ਇਲਾਵਾ ਸਾਬਕਾ ਵਿਧਾਇਕ ਬਲਵੰਤ ਸਿੰਘ ਮਾਨਕੋਟੀਆ, ਪਵਨ ਖਜੂਰੀਆ, ਏਡੀਸੀ ਮੁਹੰਮਦ ਸਈਅਦ ਖ਼ਾਨ, ਡੀਡੀਸੀ ਚੇਅਰਮੈਨ ਲਾਲ ਚੰਦ ਤੋਂ ਇਲਾਵਾ ਸਰਪੰਚ ਸੁਰਜੀਤ ਸਿੰਘ ਹਾਜ਼ਰ ਸਨ। ਸੇਵਾ ਮੰਡਲ ਦੇ ਪ੍ਰਧਾਨ ਵਿਵੇਕ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ 13ਵਾਂ ਭੰਡਾਰਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਊਧਮਪੁਰ ਜ਼ਿਲ੍ਹੇ ਦੇ ਮੋਹਤਬਰ ਭੰਡਾਰੇ ਦੀ ਸ਼ੁਰੂਆਤ ਤੋਂ ਸਮਾਪਤੀ ਤਕ ਆਪਣਾ ਯੋਗਦਾਨ ਦਿੰਦੇ ਹਨ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਗੋਪੀ ਸ਼ਰਮਾ, ਪਵਨ ਕੱਕੜ, ਸੁਮਿਤ ਸ਼ਾਸਤਰੀ, ਸੰਜੀਵ ਮਲਹੋਤਰਾ ਤੇ ਅੰਕਿਤ ਗਰਗ ਮੌਜੂਦ ਸਨ।