ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਇਥੇ ਲਾਇਨਜ਼ ਕਲੱਬ ਜਗਰਾਉਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲਾ ਕਰਦੇ ਹੋਏ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਫਸਟ ਉਪ ਪ੍ਰਧਾਨ ਲਾਇਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਨੇ ਇਸ ਖਾਸ ਉਪਰਾਲੇ ਲਈ ਕਲੱਬ ਦੀ ਸਹਿਯੋਗੀ ਐੱਲ ਐਂਡ ਟੀ ਕੰਸਟਰਕਸ਼ਨ ਕੰਪਨੀ ਦਾ ਧੰਨਵਾਦ ਕਰਦਿਆਂ ਕੰਪਨੀ ਦੇ ਸੁਧਾਂਸ਼ੂ ਮਿਸ਼ਰਾ ਅਤੇ ਪ੍ਰਸ਼ਾਂਤ ਯਾਦਵ ਦਾ ਸਨਮਾਨ ਵੀ ਕੀਤਾ। ਉਨ੍ਹਾਂ ਆਖਿਆ ਕਿ ਮੁੱਖ ਮਾਰਗ ਦੇ ਨਵ-ਨਿਰਮਾਣ ਮੌਕੇ ਬਹੁ-ਗਿਣਤੀ ਦਰੱਖ਼ਤ ਪੁੱਟੇ ਗਏ ਸਨ, ਮਾਰਗ ਨੂੰ ਹਰਿਆ ਭਰਿਆ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਲੱਬ ਮੈਂਬਰਾਂ ਵੱਲੋਂ ਵਾਅਦਾ ਕੀਤਾ ਕਿ ਉਹ ਸਾਰੇ ਵਾਤਾਵਰਨ ਦੀ ਸ਼ੁੱਧਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਤਿ ਲੋੜੀਂਦੇ ਯਤਨਾ ’ਚ ਯੋਗਦਾਨ ਪਾਉਂਦੇ ਰਹਾਂਗੇ।
ਇਸ ਮੌਕੇ ਲਾਇਨ ਇੰਜਨੀਅਰ ਅੰਮ੍ਰਿਤ ਸਿੰਘ ਥਿੰਦ, ਲਾਇਨ ਹਰਵਿੰਦਰ ਸਿੰਘ ਚਾਵਲਾ, ਲਾਇਨ ਐੱਸਪੀਐੱਸ ਢਿੱਲੋਂ, ਆਈ ਡੋਨੇਸ਼ਨ ਉਪ ਚੇਅਰਮੈਨ ਲਾਇਨ ਚਰਨਜੀਤ ਸਿੰਘ ਢਿੱਲੋਂ, ਐੱਮਜੇਐੱਫ ਲਾਇਨ ਸਤਪਾਲ ਸਿੰਘ ਗਰੇਵਾਲ ਨੇ ਵੀ ਵਾਤਾਵਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਹਰਾ ਭਰਾ ਰੱਖਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਪ੍ਰਦੂਸ਼ਣ ਵਧਣ ਨਾਲ ਗੰਧਲੀ ਹੋਈ ਹਵਾ ਨੂੰ ਦਰੱਖਤ ਹੀ ਸ਼ੁੱਧ ਕਰ ਸਕਦੇ ਹਨ। ਇਸ ਲਈ ਹਰ ਵਿਅਕਤੀ ਖੁਸ਼ੀ ਅਤੇ ਗਮੀ ਦੋਨੋਂ ਮੌਕਿਆਂ ’ਤੇ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਇਸ ਖਾਸ ਮੌਕੇ ’ਤੇ ਲਾਇਨ ਸੁਭਾਸ਼ ਕਪੂਰ, ਲਾਇਨ ਹਰਬੰਸ ਸਿੰਘ, ਲਾਇਨ ਕੁਲਦੀਪ ਸਿੰਘ ਰੰਧਾਵਾ, ਲਾਇਨ ਗੁਰਤੇਜ਼ ਸਿੰਘ ਗਿੱਲ ,ਲਾਇਨ ਗੁਲਵੰਤ ਸਿੰਘ , ਲਾਇਨ ਦਲਵੀਰ ਸਿੰਘ, ਲਾਇਨ ਪ੍ਰੀਤਮ ਸਿੰਘ ਰੀਹਲ, ਲਾਇਨ ਡਾ. ਵਿਨੋਦ ਵਰਮਾ ਵੀ ਹਾਜ਼ਰ ਰਹੇ ਅਤੇ ਬੂਟੇ ਲਗਾ ਕੇ ਆਪਣੀ ਹਾਜ਼ਰੀ ਲਗਵਾਈ।