ਦੇਵਿੰਦਰ ਸਿੰਘ ਜੱਗੀ
ਪਾਇਲ, 24 ਅਗਸਤ
ਸਿੱਖੀ ਦੇ ਪ੍ਰਚਾਰ-ਪਸਾਰ ਲਈ ਕਾਰਜਸ਼ੀਲ ਅਣਥੱਕ ਸੰਪ੍ਰਦਾਇ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਦੀ 46ਵੀਂ ਸਾਲਾਨਾ ਬਰਸੀ ਸਮਾਗਮ ਦੀ ਅੱਜ ਸ਼ੁਰੂਆਤ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ’ਚ ਗੁਰਦੁਆਰਾ ਟਰੱਸਟ ਵੱਲੋਂ ਸੇਵਾਦਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਹੋਈ। ਸਵੇਰੇੇ ਅਖੰਡ ਪਾਠ ਆਰੰਭ ਹੋਏ ਉਪਰੰਤ ਦੀਵਾਨ ਹਾਲ ’ਚ ਬਰਸੀ ਸਮਾਗਮਾਂ ਦੀ ਆਰੰਭਤਾ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਗਾਇਨ ਅਤੇ ਵਿਰਸੇ ਨਾਲ ਸਬੰਧਿਤ ਕਵਿਤਾਵਾਂ ਆਦਿ ਨਾਲ ਹੋਈ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਪ੍ਰਿੰਸੀਪਲ ਗੁਰਮੀਤ ਕੌਰ, ਹਰਦੀਪ ਕੌਰ, ਹਰਵਿੰਦਰ ਕੌਰ, ਮਾਸਟਰ ਜਗਦੀਸ਼ ਸਿੰਘ, ਸਰਕਾਰੀ ਸਕੂਲ ਲਾਪਰਾਂ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ, ਨਿਰਮਲ ਸਿੰਘ, ਲਖਵਿੰਦਰ ਕੁਮਾਰ ਦੀਆਂ ਸਿੱਖਿਆਵਾਂ ਬਦੌਲਤ ਪ੍ਰਭਲੀਨ ਕੌਰ, ਜਸਪ੍ਰੀਤ ਕੌਰ, ਜੰਨਤਦੀਪ ਕੌਰ, ਸਿਮਰਨਜੀਤ ਕੌਰ ਆਦਿ ਨੂੰ ਸੰਗਤ ਨੇ ਖੂਬ ਸਲਾਹਿਆ। ਉਪਰੰਤ ਰਘਵੀਰ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ ਧਮੋਟ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਜੋਸ਼, ਨਰਿੰਦਰ ਕੌਰ ਖਾਲਸਾ, ਬੀਰਬਲ ਸਿੰਘ, ਮੁਖਤਿਆਰ ਸਿੰਘ ਰੁੜਕੀ, ਤਾਰਾ ਸਿੰਘ ਖ਼ਾਲਸਾ, ਰਣਜੀਤ ਸਿੰਘ, ਭਗਵੰਤ ਸਿੰਘ, ਗੁਰਬਚਨ ਸਿੰਘ ਸੰਘੇੜਾ, ਚਰਨਜੀਤ ਸਿੰਘ, ਸਨਮੁੱਖ ਸਿੰਘ ਛਬੀਲਾ, ਗੁਰਮੇਲ ਸਿੰਘ, ਕਮਲ ਬੱਦੋਵਾਲ, ਭਾਨ ਸਿੰਘ ਭੌਰਾ ਲੌਂਗੋਵਾਲ, ਗੁਰਮੇਲ ਸਿੰਘ, ਬਲਵੰਤ ਸਿੰਘ ਪਮਾਲ, ਸੋਹਣ ਸਿੰਘ ਸੁਰੀਲਾ, ਕੁਲਜੀਤ ਕੌਰ ਲਲਤੋਂ, ਮਨਪ੍ਰੀਤ ਸਿੰਘ ਅਕਾਲਗੜ੍ਹ, ਅਵਤਾਰ ਸਿੰਘ ਨਾਭਾ, ਬਲਵੀਰ ਸਿੰਘ ਰੰਗੀਲਾ, ਕਰਨੈਲ ਸਿੰਘ, ਰਣਜੋਧ ਸਿੰਘ ਨਾਭੇ ਵਾਲੀਆਂ ਬੀਬੀਆਂ, ਨਵਜੋਤ ਕੌਰ, ਗੁਰਵਿੰਦਰ ਸਿੰਘ ਚਾਹਲ, ਰਾਏ ਸਿੰਘ ਲੱਖਾ, ਨਛੱਤਰ ਸਿੰਘ ਸਿੱਧੂ, ਮਨਜੀਤ ਕੌਰ, ਭਰਪੂਰ ਸਿੰਘ ਆਲੋਵਾਲ, ਕਵਾਲ ਹਿਆਤ ਮੁਹੰਮਦ ਇਕਬਾਲ, ਕਵਾਲ ਸੁਕੀਨ ਸਾਬਰੀ, ਰਘਵੀਰ ਸਿੰਘ ਮੰਨਵੀ, ਦਰਸ਼ਨ ਸਿੰਘ ਬਾਲੀਆਂ, ਨਸੀਬ ਚੰਦ ਯਮਲਾ, ਕਸ਼ਮੀਰ ਸਿੰਘ ਆਦਿ ਕਵੀਸ਼ਰਾਂ, ਢਾਡੀਆਂ ਅਤੇ ਕਵਾਲਾਂ ਨੇ ਹਾਜ਼ਰੀ ਲਗਵਾਈ।
ਕੋਵਿਡ ਦਾ ਘਟਣ ਦੀ ਬਦੌਲਤ ਸੰਗਤ ਦੀ ਹਾਜ਼ਰੀ ਕਾਫ਼ੀ ਵੱਡੀ ਸੀ। ਪੁਲੀਸ ਪਸ਼ਾਸ਼ਨ ਵੱਲੋਂ ਬਰਸੀ ਸਮਾਗਮਾਂ ਦੇ ਮੱਦੇ-ਨਜ਼ਰ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਗਈ।