ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਸਤੰਬਰ
ਬਲਾਕ ਮਾਂਗਟ -3 ਵਿੱਚ ਨਵ-ਨਿਯੁਕਤ 6635 ਅਧਿਆਪਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਜੀਤ ਸਿੰਘ ਮਾਨ , ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਸੂਬਾਈ ਆਗੂ ਪ੍ਰਭਜੀਤ ਸਿੰਘ ਰਸੂਲਪੁਰ, ਬੀਐੱਡ ਫਰੰਟ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਭਾਗਪੁਰ, ਐੱਸਸੀ/ਬੀਸੀ ਯੂਨੀਅਨ ਦੇ ਨੁਮਾਇੰਦੇ ਬਿਆਸ ਲਾਲ, ਜ਼ਿਲ੍ਹਾ ਪਰਿਸ਼ਦ ਈਟੀਟੀ ਯੂਨੀਅਨ ਦੇ ਨੁਮਾਇੰਦੇ ਸੰਜੇ ਕੁਮਾਰ ਰਤਨਗੜ੍ਹ ਅਤੇ ਈਟੀਟੀ 6505 ਦੇ ਸੀਨੀਅਰ ਆਗੂ ਅਮਨਦੀਪ ਖੇੜਾ, ਰੋਹਿਤ ਕੁਮਾਰ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ। ਇਸ ਮੌਕੇ ਨਵ-ਨਿਯੁਕਤ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਉੱਪਰ, ਜਿਵੇਂ ਕਿ ਪ੍ਰਾਣ ਕਾਰਡ ਨੂੰ ਜਾਰੀ ਕਰਵਾਉਣ, ਪੁਲੀਸ ਵੈਰੀਫਿਕੇਸ਼ਨ ਸਬੰਧੀ, ਸੇਵਾ ਪੱਤਰੀਆਂ ਬਣਾਉਣ ਸਬੰਧੀ, ਸਿੰਗਲ ਟੀਚਰ ਦੀਆਂ ਸਕੂਲ ਨਾਲ ਸਬੰਧਤ ਸਮੱਸਿਆਵਾਂ, ਅਧਿਆਪਕਾਂ ਦੇ ਈ-ਪੰਜਾਬ ਵਿੱਚ ਭਰੇ ਗਏ ਵੇਰਵਿਆਂ ਵਿੱਚ ਆਈਆਂ ਤਰੁੱਟੀਆਂ ਦੂਰ ਕਰਨ, ਸਨਾਖ਼ਤੀ ਕਾਰਡ ਜਾਰੀ ਕਰਵਾਉਣ ਅਤੇ ਜਲਦੀ ਤੋਂ ਜਲਦੀ ਤਨਖ਼ਾਹਾਂ ਜਾਰੀ ਕਰਵਾਉਣ ਦੇ ਮੁੱਦੇ ਉਪਰ ਨਿੱਠ ਕੇ ਚਰਚਾ ਕੀਤੀ ਗਈ। ਉਕਤ ਮੀਟਿੰਗ ਵਿੱਚ ਹਾਜ਼ਰ ਅਧਿਆਪਕਾਂ ਵੱਲੋਂ ਆਪਣੀਆਂ ਉਕਤ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁਚਾਉਣ ਲਈ ਆਗੂਆਂ ਦੀ ਇੱਕ ਟੀਮ ਬਣਾਉਣ ਦਾ ਫ਼ੈਸਲਾ ਲਿਆ ਗਿਆ, ਜਿਨ੍ਹਾਂ ਦੀ ਚੋਣ ਨਵ-ਨਿਯੁਕਤ ਈਟੀਟੀ ਅਧਿਆਪਕਾਂ ਨੇ ਸਰਬ ਸੰਮਤੀ ਦੇ ਨਾਲ ਮੌਕੇ ’ਤੇ ਕੀਤੀ। ਇਸ ਮੌਕੇ ਸੰਦੀਪ ਕੁਮਾਰ ਫਾਜ਼ਿਲਕਾ ਨੂੰ ਨਵ-ਨਿਯੁਕਤ ਅਧਿਆਪਕਾਂ ਦੀ ਜਥੇਬੰਦੀ ਦਾ ਪ੍ਰਧਾਨ, ਜੁਗਰਾਜ ਸਿੰਘ ਨੂੰ ਜਨਰਲ ਸਕੱਤਰ, ਸੀਮਾ ਨੂੰ ਖਜ਼ਾਨਚੀ, ਸੰਦੀਪ ਕੌਰ ਨੂੰ ਪ੍ਰੈਸ ਸਕੱਤਰ, ਕ੍ਰਿਸ਼ਨ ਕੁਮਾਰ ਮੰਗਲੀ ਨੀਚੀ ਨੂੰ ਸਲਾਹਕਾਰ ਅਤੇ ਜਸਵੀਰ ਕੌਰ ਨੂੰ ਸਹਿ ਸਲਾਹਕਾਰ ਥਾਪਿਆ ਗਿਆ। ਮਾਨ ਨੇ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਾਲ ਮੀਟਿੰਗ ਕਰ ਕੇ ਰਹਿੰਦੇ ਕੰਮਾਂ ਨੂੰ ਜਲਦੀ ਹੀ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਰੁਕੀਆਂ ਹੋਈਆਂ ਤਨਖਾਹਾਂ ਰੀਲੀਜ਼ ਹੋ ਸਕਣ। ਇਸ ਮੌਕੇ ਜਸਕਰਨ ਕੰਬੋਜ, ਹਰਪ੍ਰੀਤ ਸਿੰਘ, ਨੇਹਾ, ਕਿਰਨਜੀਤ ਕੌਰ, ਗਗਨਦੀਪ ਕੌਰ, ਸੁਮਨ ਰਾਣੀ, ਸ਼ਿਲਪਾ ਰਾਣੀ, ਜਸਪਿੰਦਰ, ਲਵਪ੍ਰੀਤ ਕੌਰ, ਸੰਜੀਵ ਕੁਮਾਰ, ਸੰਦੀਪ ਕੁਮਾਰ, ਪਰਮਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।