ਨਿੱਜੀ ਪੱਤਰ ਪੇਰਕ
ਲੁਧਿਆਣਾ, 10 ਜੂਨ
ਥਾਣਾ ਜਮਾਲਪੁਰ ਦੇ ਇਲਾਕਾ ਭਾਮੀਆਂ ਖੁਰਦ ਵਾਸੀ ਇੱਕ ਪਲੰਬਰ ਨੇ ਗੁਆਂਢੀਆਂ ਤੋਂ ਤੰਗ ਹੋ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦਾ ਕੁਝ ਸਮਾਂ ਪਹਿਲਾਂ ਗੁਆਂਢੀਆਂ ਨਾਲ ਝਗੜਾ ਹੋਇਆ ਸੀ ਜਿਨ੍ਹਾਂ ਵੱਲੋਂ ਅਕਸਰ ਉਸ ਦੇ ਪਤੀ ਨੂੰ ਬਿਨਾਂ ਵਜ੍ਹਾ ਰੋਕ ਕੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਬੀਤੀ ਰਾਤ ਜਦੋਂ ਉਹ ਕੰਮ ਤੋਂ ਆਇਆ ਤਾਂ ਉਨ੍ਹਾਂ ਮੁੜ ਗਾਲ੍ਹਾਂ ਕੱਢੀਆਂ। ਉਪਰੰਤ ਉਹ ਖਾਣਾ ਖਾ ਕੇ ਸੌਂ ਗਏ ਤੇ ਸਵੇਰੇ ਜਦੋਂ ਉਹ ਜਾਗੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਰੱਸੀ ਨਾਲ ਗਾਰਡਰ ’ਤੇ ਲਮਕਿਆ ਮਿਲਿਆ। ਪੁਲੀਸ ਨੇ ਜੀਤ, ਅਮਰੀਕ ਤੇ ਗੁਰਮੀਤ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਹੈ।