ਲੁਧਿਆਣਾ:
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਰਵਨੀਤ ਬਿੱਟੂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਹੈਬੋਵਾਲ, ਰਿਸ਼ੀ ਨਗਰ ਜ਼ੈਡ ਬਲਾਕ, ਗੀਤਾ ਮੰਦਰ ਵਿਕਾਸ ਨਗਰ, ਸੁਖਦੇਵ ਨਗਰ, ਮਾਲੇਰਕੋਟਲਾ ਹਾਊਸ ਅਤੇ ਘੁਮਾਰ ਮੰਡੀ ਦਾ ਦੌਰਾ ਕਰਕੇ ਆਪਣੇ ਪਤੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਸ੍ਰੀ ਗੀਤਾ ਮਾਤਾ ਮੰਦਰ ਵਿਕਾਸ ਨਗਰ ਵਿਖੇ ਉਨ੍ਹਾਂ ਮੱਥਾ ਟੇਕਿਆ ਅਤੇ ਡੋਰ ਟੂ ਡੋਰ ਪ੍ਰਚਾਰ ਰਾਹੀਂ ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਾਰਜਕਾਲ ’ਚ ਭਾਰਤ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਚਮਕਿਆ ਹੈ ਅਤੇ ਅੱਜ ਦੁਨੀਆ ਭਾਰਤ ਦੀ ਵੱਧਦੀ ਤਰੱਕੀ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਹਰ ਵੋਟਰ ਨੂੰ ਆਪਣੀ ਜ਼ਮੀਰ ਦੇ ਆਧਾਰ ’ਤੇ ਵੋਟ ਪਾਉਣੀ ਚਾਹੀਦੀ ਹੈ। -ਨਿੱਜੀ ਪੱਤਰ ਪ੍ਰੇਰਕ