ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੂਨ
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਜਾਅਲੀ ਦਸਤਾਵੇਜ਼ ਵਰਤ ਕੇ ਜ਼ਮਾਨਤਾਂ ਕਰਵਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਪਤਾ ਲੱਗਾ ਸੀ ਕਿ ਇੱਕ ਵਿਅਕਤੀ ਅਦਾਲਤਾਂ ਵਿੱਚ ਜਾਅਲੀ ਜ਼ਮਾਨਤਾਂ ਕਰਾਉਣ ਸਮੇਂ ਜਾਅਲੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਸ਼ਨਾਖਤੀ ਕਾਰਡ ਅਤੇ ਵੈਲੂਏਸ਼ਨ ਸਰਟੀਫਿਕੇਟ ਤਿਆਰ ਕਰਦਾ ਹੈ ਅਤੇ ਉਸ ਕੋਲ ਨੰਬਰਦਾਰ ਅਤੇ ਤਹਿਸੀਲਦਾਰ ਦੀਆਂ ਜਾਅਲੀ ਮੋਹਰਾਂ ਅਤੇ ਦਸਤਾਵੇਜ਼ ਵੀ ਹਨ। ਪੁਲੀਸ ਵੱਲੋਂ ਪਰਮਜੀਤ ਸਿੰਘ ਵਾਸੀ ਮੁਹੱਲਾ ਨਿਊ ਦੀਪ ਸਿੰਘ ਨਗਰ ਚੂਹੜਪੁਰ ਰੋਡ ਨੂੰ ਵਕੀਲਾਂ ਵਾਲੀ ਪਾਰਕਿੰਗ ਵਿੱਚੋਂ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।