ਲੁਧਿਆਣਾ:
ਥਾਣਾ ਜੋਧੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੀ ਵਾਈ ਫਾਈ ਕਾਪਰ ਤਾਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਅਮਿਤ ਸ਼ਰਮਾ ਵਾਸੀ ਬਲਾਕ-ਕੇ ਸ਼ਾਈਨ ਇਨਕਲੇਵ ਪਿੰਡ ਸੰਗੋਵਾਲ ਨੇ ਦੱਸਿਆ ਹੈ ਕਿ ਉਹ ਕੁਨੈਕਟ ਬਰਾਡਬੈਂਡ ਵਿੱਚ ਬਤੌਰ ਐਡਮਿਨ ਇੰਚਾਰਜ ਨੌਕਰੀ ਕਰਦਾ ਹੈ। ਉਹ ਸਾਥੀ ਕਰਮਚਾਰੀ ਸਮੇਤ ਨੂਰਵਾਲਾ ਰੋਡ ਖੰਬਿਆਂ ਉੱਪਰ ਲੱਗੀ ਹੋਈ ਵਾਈ ਫਾਈ ਦੀ ਕੇਬਲ ਦੀ ਚੈਕਿੰਗ ਕਰ ਰਿਹਾ ਸੀ ਤਾਂ ਨੇੜੇ ਸਾਵਣ ਪਬਲਿਕ ਸਕੂਲ ਨੂਰਵਾਲਾ ਰੋਡ ’ਤੇ ਕੰਪਨੀ ਦੇ ਲੱਗੇ ਹੋਏ ਖੰਭਿਆਂ ਦੀ ਵਾਈ ਫਾਈ ਕਾਪਰ ਦੀ ਤਾਰ ਕਰੀਬ 110 ਮੀਟਰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਪੁਲੀਸ ਨੇ ਇਸ ਮਾਮਲੇ ਵਿਚ ਸਾਗਰ ਵਾਸੀ ਪਿੰਡ ਜੱਸੀਆਂ ਨੂੰ ਕਾਬੂ ਕਰਕੇ ਉਸ ਪਾਸੋਂ 110 ਮੀਟਰ ਕੇਬਲ ਤਾਰ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ