ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਦਸੰਬਰ
ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਗਿੱਲ ਚੌਕ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਕੁਝ ਲੋਕ ਚੇਤ ਸਿੰਘ ਨਗਰ ਖਾਲੀ ਮਕਾਨ ਦੇ ਕੋਠੇ ‘ਤੇ ਬੈਠ ਕੇ ਸੱਟਾ ਲਗਾ ਰਹੇ ਹਨ। ਪੁਲੀਸ ਨੇ ਛਾਪਾ ਮਾਰ ਕੇ ਪਰਮਿੰਦਰ ਸਿੰਘ ਵਾਸੀ ਚੇਤ ਸਿੰਘ ਨਗਰ, ਰਾਜ ਕੁਮਾਰ ਵਾਸੀ ਮਾਡਲ ਟਾਊਨ ਐਕਸਟੈਨਸ਼ਨ, ਵਿਜੈ ਕੁਮਾਰ, ਮੁਹੰਮਦ ਸ਼ਾਹਬਾਜ, ਰਾਕੇਸ਼ ਕੁਮਾਰ ਵਾਸੀ ਚੇਤ ਸਿੰਘ ਨਗਰ ਤੇ ਅਰਵਿੰਦ ਕੁਮਾਰ ਵਾਸੀ ਜਨਤਾ ਨਗਰ ਨੂੰ ਕਾਬੂ ਕਰ ਕੇ 7600 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਹਨ।