ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਸਤੰਬਰ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇੱਕ ਵਿਆਹੁਤਾ ਨਾਲ ਜਬਰ ਜਨਾਹ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਚਿੱਤਰ ਨਗਰ ’ਚ ਰਹਿੰਦੀ 27 ਵਰ੍ਹਿਆਂ ਦੀ ਵਿਆਹੁਤਾ ਨੇ ਦੱਸਿਆ ਹੈ ਕਿ ਉਹ ਸ਼ਾਮ ਸਮੇਂ ਫੈਕਟਰੀ ਫੋਕਲ ਪੁਆਇੰਟ ਤੋਂ ਛੁੱਟੀ ਕਰ ਕੇ ਘਰ ਜਾ ਰਹੀ ਸੀ ਤਾਂ ਸੈਕਰਡ ਹਾਰਟ ਸਕੂਲ ਨੇੜੇ ਦਲਜੀਤ ਕੁਮਾਰ ਉਰਫ਼ ਗੋਲਡੀ ਵਾਸੀ ਨਿਊ ਵਿਸ਼ਵਕਰਮਾ ਕਾਲੋਨੀ ਜਮਾਲਪੁਰ ਉਸ ਨੂੰ ਚਾਕੂ ਨਾਲ ਡਰਾ ਕੇ ਪਾਰਕ ਵਿੱਚ ਲੈ ਗਿਆ ਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਿਆ। ਉਸ ਦੇ ਪਤੀ ਨੇ ਮੌਕੇ ’ਤੇ ਪੁੱਜਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਹੈ। ਪੁਲੀਸ ਨੇ ਦਲਜੀਤ ਕੁਮਾਰ ਉਰਫ਼ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।