ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਅਗਸਤ
ਸੁਤੰਤਰਤਾ ਦਿਹਾੜੇ ਮੌਕੇ ਵੱਖ ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕਰਨ ਵਾਲੀ ਸ਼ਹੀਨ ਗਿੱਲ ਨੂੰ ਸਨਮਾਨਿਤ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨ ਲੁਧਿਆਣਾ ਵਰਿੰਦਰ ਕੁਮਾਰ ਨੇ ਕਿਹਾ ਕਿ ਸ਼ਾਹੀਨ ਲੜਕੀਆਂ ਲਈ ਇਕ ਪ੍ਰੇਰਨਾਸ੍ਰੋਤ ਹੈ, ਜਿਸ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੱਲਾਂ ਮਾਰੀਆਂ ਹਨ। ਸ਼ਾਹੀਨ ਗਿੱਲ ਨੇ ਬਾਕਸਿੰਗ ਨੈਸ਼ਨਲ ਚੈਂਪੀਅਨਸ਼ਿਪ ਵਿਚ ਮੈਡਲ ਹਾਸਲ ਕੀਤਾ ਅਤੇ ਬਾਰ੍ਹਵੀਂ ’ਚ 94 ਫ਼ੀਸਦ ਅੰਕ ਹਾਸਲ ਕੀਤੇ ਹਨ।